Presidential Election Result: ਦ੍ਰੋਪਦੀ ਮੁਰਮੂ ਜਾਂ ਯਸ਼ਵੰਤ ਸਿਨਹਾ, ਕੌਣ ਹੋਵੇਗਾ ਦੇਸ਼ ਦਾ ਅਗਲਾ ਰਾਸ਼ਟਰਪਤੀ ?

Continues below advertisement

Presidential Election result 2022: ਅੱਜ ਦੇਸ਼ ਨੂੰ ਆਪਣਾ 15ਵਾਂ ਰਾਸ਼ਟਰਪਤੀ ਮਿਲੇਗਾ। ਰਾਸ਼ਟਰਪਤੀ ਦੇ ਅਹੁਦੇ ਲਈ 18 ਜੁਲਾਈ ਨੂੰ ਵੋਟਾਂ ਪੈਣ ਤੋਂ ਬਾਅਦ 21 ਜੁਲਾਈ ਵੀਰਵਾਰ ਨੂੰ ਸਵੇਰੇ 11 ਵਜੇ ਸੰਸਦ ਭਵਨ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਐਨਡੀਏ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੋਪਦੀ ਮੁਰਮੂ (NDA presidential candidate Droupadi Murmu) ਦੇ ਇਸ ਚੋਣ ਵਿੱਚ ਜਿੱਤ ਦੀ ਉਮੀਦ ਹੈ। ਜੇਕਰ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਚੋਣ ਜਿੱਤ ਜਾਂਦੀ ਹੈ ਤਾਂ ਉਹ ਦੇਸ਼ ਦੀ ਪਹਿਲੀ ਆਦਿਵਾਸੀ ਮਹਿਲਾ ਰਾਸ਼ਟਰਪਤੀ ਬਣ ਜਾਵੇਗੀ। ਦੱਸ ਦੇਈਏ ਕਿ ਅੱਜ ਤੋਂ 15 ਸਾਲ ਪਹਿਲਾਂ 21 ਜੁਲਾਈ ਨੂੰ ਦੇਸ਼ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੀ ਸੀ। ਦਰਅਸਲ 15 ਸਾਲ ਪਹਿਲਾਂ 21 ਜੁਲਾਈ ਨੂੰ ਪ੍ਰਤਿਭਾ ਦੇਵੀਸਿੰਘ ਪਾਟਿਲ ਦੇ ਰੂਪ ਵਿੱਚ ਦੇਸ਼ ਨੂੰ ਪਹਿਲੀ ਮਹਿਲਾ ਰਾਸ਼ਟਰਪਤੀ ਮਿਲੀ ਸੀ। 21 ਜੁਲਾਈ 2007 ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਵਿੱਚ ਪ੍ਰਤਿਭਾ ਦੇਵੀਸਿੰਘ ਪਾਟਿਲ ਜੇਤੂ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ 25 ਜੁਲਾਈ 2007 ਨੂੰ ਰਾਸ਼ਟਰਪਤੀ ਵਜੋਂ ਸਹੁੰ ਚੁੱਕੀ।

Continues below advertisement

JOIN US ON

Telegram