ਨੈਸ਼ਨਲ ਹੈਰਾਲਡ ਮਾਮਲੇ 'ਚ ED ਦੀ ਛਾਪੇਮਾਰੀ 'ਤੇ ਭੜਕੇ Rahul Gandhi, ਬੋਲੇ, 'ਅਸੀਂ ਡਰਨ ਵਾਲੇ ਨਹੀਂ'
Continues below advertisement
ਨੈਸ਼ਨਲ ਹੈਰਾਲਡ ਦੇ ਦਫਤਰ ਨੂੰ ਸੀਲ ਕੀਤੇ ਜਾਣ ਤੋਂ ਬਾਅਦ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ ਹੈ। ਜਾਂਚ ਤੋਂ ਭੱਜਣ ਦੇ ਭਾਜਪਾ ਦੇ ਇਲਜ਼ਾਮ 'ਤੇ ਰਾਹੁਲ ਗਾਂਧੀ ਨੇ ਕਿਹਾ, "ਸੁਣੋ, ਅਸੀਂ ਨਰਿੰਦਰ ਮੋਦੀ ਤੋਂ ਨਹੀਂ ਡਰਦੇ, ਸਮਝ ਗਏ ਗੱਲ। ਜੋ ਕਰਨਾ ਹੈ ਕਰੋ। ਕੁਝ ਫਰਕ ਨਹੀਂ ਪੈਂਦਾ।" ਦਰਅਸਲ, ਈਡੀ ਨੇ ਬੁੱਧਵਾਰ ਨੂੰ ਦਿੱਲੀ ਦੇ ਹੇਰਾਲਡ ਹਾਊਸ ਬਿਲਡਿੰਗ ਵਿੱਚ ਯੰਗ ਇੰਡੀਅਨ ਦੇ ਦਫ਼ਤਰ ਨੂੰ ਸੀਲ ਕਰ ਦਿੱਤਾ ਸੀ। ਇਸ ਦੇ ਪਿੱਛੇ ਕਾਰਨ ਇਹ ਦੱਸਿਆ ਗਿਆ ਕਿ ਤਲਾਸ਼ੀ ਦੌਰਾਨ ਦਫਤਰ 'ਚ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਉਹ ਤਲਾਸ਼ੀ ਪੂਰੀ ਨਹੀਂ ਕਰ ਸਕੇ। ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਏਜੰਸੀ ਦੀ ਅਗਾਊਂ ਇਜਾਜ਼ਤ ਤੋਂ ਬਿਨਾਂ ਇਮਾਰਤ ਨਹੀਂ ਖੋਲ੍ਹੀ ਜਾਵੇਗੀ। ਉਦੋਂ ਤੋਂ ਹੀ ਕਾਂਗਰਸ ਇਸ ਕਾਰਵਾਈ ਨੂੰ ਲੈ ਕੇ ਗੁੱਸੇ 'ਚ ਹੈ।
Continues below advertisement
Tags :
Narendra Modi Amit Shah Sonia Gandhi Rahul Gandhi Congress Leaders Enforcement Directorate Punjabi News Abp Sanjha ED Raids National Herald Case National Herald Investigation