ਰਾਜਨਾਥ ਸਿੰਘ ਨੇ ਦੱਸਿਆ ਚੀਨ ਦਾ ਲੱਦਾਖ 'ਤੇ ਕਿੰਨਾ ਕਬਜ਼ਾ
ਭਾਰਤ-ਚੀਨ ਸਰਹੱਦੀ ਵਿਵਾਦ 'ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ ਤੋਂ ਬਾਅਦ ਅੱਜ ਰਾਜ ਸਭਾ 'ਚ ਵੀ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ, ਚੀਨ ਦੀ ਹਰਕਤ ਨਾਲ ਗਲਵਾਨ ਘਾਟੀ 'ਚ ਝਗੜੇ ਦੀ ਸਥਿਤੀ ਬਣੀ। ਜਦਕਿ ਦੋਵਾਂ ਦੇਸ਼ਾਂ ਵਿੱਚ ਸ਼ਾਂਤੀ ਬਹਾਲ ਕਰਨ ਲਈ ਕਈ ਸਮਝੌਤੇ ਹੋਏ ਹਨ।ਉਨ੍ਹਾਂ ਕਿਹਾ 'ਭਾਰਤ ਤੇ ਚੀਨ ਦੋਵਾਂ ਨੇ ਅਧਿਕਾਰਤ ਤੌਰ 'ਤੇ ਇਹ ਮੰਨਿਆ ਹੈ ਕਿ ਸਰਹੱਦੀ ਵਿਵਾਦ ਜਟਿਲ ਮੁੱਦਾ ਹੈ। ਇਸ ਦੇ ਹੱਲ ਲਈ ਸ਼ਾਂਤੀ ਦੀ ਲੋੜ ਹੈ। ਇਸ ਮੁੱਦੇ ਦਾ ਹੱਲ ਸ਼ਾਂਤੀਪੂਰਵਕ ਗੱਲਬਾਤ ਰਾਹੀਂ ਕੱਢਿਆ ਜਾਵੇ। ਅਸੀਂ ਚੀਨ ਨੂੰ ਡਿਪਲੋਮੈਟਿਕ ਤੇ ਮਿਲਟਰੀ ਚੈਨਲ ਰਾਹੀਂ ਜਾਣੂ ਕਰਵਾ ਦਿੱਤਾ ਹੈ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਸਥਿਤੀ ਨੂੰ ਇਕਤਰਫਾ ਬਦਲਣ ਦੇ ਯਤਨ ਹਨ। ਇਹ ਵੀ ਸਪਸ਼ਟ ਕਰ ਦਿੱਤੇ ਕਿ ਅਜਿਹੇ ਯਤਨ ਸਾਨੂੰ ਬਿਲਕੁਲ ਮਨਜੂਰ ਨਹੀਂ।'ਉਨ੍ਹਾਂ ਕਿਹਾ, ਚੀਨ ਮੰਨਦਾ ਹੈ ਕਿ ਬਾਊਂਡਰੀ ਅਜੇ ਵੀ ਅਧਿਕਾਰਤ ਤਰੀਕੇ ਨਾਲ ਤੈਅ ਨਹੀਂ। ਉਸ ਦਾ ਮੰਨਣਾ ਹੈ ਕਿ ਹਿਸਟੋਰੀਕਲ ਜੁਰਿਸਿਡਕਸ਼ਨ ਦੇ ਆਧਾਰ 'ਤੇ ਜੋ ਟ੍ਰਡੀਸ਼ਨਲ ਕਸਟਮਰੀ ਲਾਈਨ ਹੈ, ਉਸ ਬਾਰੇ ਦੋਵਾਂ ਦੇਸ਼ਾਂ ਦੀ ਵੱਖ ਵਿਆਖਿਆ ਹੈ। 1950-60 ਦੇ ਦਹਾਕੇ 'ਚ ਇਸ 'ਤੇ ਗੱਲਬਾਤ ਹੋ ਰਹੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ।