ਨਕਲੀ ਕਿਹੇ ਜਾਣ 'ਤੇ ਪਹਿਲੀ ਵਾਰ ਸਾਹਮਣੇ ਆਈ ਰਾਮ ਰਹੀਮ ਦੀ ਪ੍ਰਤੀਕਿਰਿਆ
Continues below advertisement
ਜੇਲ ਤੋਂ ਪੈਰੋਲ 'ਤੇ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਫਰਜ਼ੀ ਕਹੇ ਜਾਣ 'ਤੇ ਸਪੱਸ਼ਟੀਕਰਨ ਦਿੱਤਾ ਹੈ। ਸਤਿਸੰਗ ਦੌਰਾਨ ਉਸ ਨੇ ਵਿਅੰਗਮਈ ਲਹਿਜੇ ਵਿਚ ਕਿਹਾ ਕਿ "ਮੈਂ ਪਤਲਾ ਕੀ ਹੋਇਆ, ਲੋਕ ਮੈਨੂੰ ਨਕਲੀ ਕਹਿਣ ਲੱਗ ਪਏ।" ਦਰਅਸਲ ਚੰਡੀਗੜ੍ਹ, ਅੰਬਾਲਾ ਅਤੇ ਪੰਚਕੂਲਾ ਦੇ ਕੁਝ ਸ਼ਰਧਾਲੂਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ। ਜਿਸ 'ਚ ਉਨ੍ਹਾਂ ਕਿਹਾ ਕਿ ਜੇਲ ਤੋਂ ਪੈਰੋਲ 'ਤੇ ਆਇਆ ਰਾਮ ਰਹੀਮ ਫਰਜ਼ੀ ਹੈ। ਅਸਲੀ ਕਿਤੇ ਅਗਵਾ ਹੋ ਗਿਆ ਹੈ। ਹਾਲਾਂਕਿ ਹਾਈ ਕੋਰਟ ਨੇ ਇਸ ਨੂੰ ਰੱਦ ਕਰ ਦਿੱਤਾ ਸੀ। ਰਾਮ ਰਹੀਮ ਫਿਲਹਾਲ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ 'ਚ ਹੈ।
Continues below advertisement