Sansad Security Breach | ਵੇਖੋ ਕੌਣ ਹਨ ਸੰਸਦ ਦੀ ਸੁਰੱਖਿਆ 'ਚ ਸੰਨ ਲਗਾਉਣ ਵਾਲੇ ਪ੍ਰਦਰਸ਼ਨਕਾਰੀ
Sansad Security Breach | ਵੇਖੋ ਕੌਣ ਹਨ ਸੰਸਦ ਦੀ ਸੁਰੱਖਿਆ 'ਚ ਸੰਨ ਲਗਾਉਣ ਵਾਲੇ ਪ੍ਰਦਰਸ਼ਨਕਾਰੀ
ਸੰਸਦ ਦੀ ਸੁਰੱਖਿਆ 'ਚ ਸੰਨ ਲਗਾਉਣ ਵਾਲੇ ਪ੍ਰਦਰਸ਼ਨਕਾਰੀਆਂ ਬਾਰੇ ਵੱਡਾ ਖ਼ੁਲਾਸਾ
#parliamentsession2023 #parliamentwintersession2023 #sansad #Intrusion #loksabha #securitybreach #loksabhsecuritybreach #parliamentattack
ਦਿੱਲੀ ਪੁਲਿਸ ਨੇ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਇੱਕ ਆਦਮੀ ਅਤੇ ਇੱਕ ਔਰਤ ਨੂੰ ਹਿਰਾਸਤ ਵਿੱਚ ਲਿਆ ਹੈ। ਦੋਵੇਂ ਸੰਸਦ ਭਵਨ ਦੇ ਬਾਹਰ ਸਮੋਕ ਕਲਰ ਉੜਾ ਕੇ ਪ੍ਰਦਰਸ਼ਨ ਕਰ ਰਹੇ ਸਨ। ਜਿਸ ਦੌਰਾਨ ਉਥੇ ਮੌਜੂਦ ਪੁਲਿਸ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਥਾਣੇ ਲੈ ਗਈ। ਹਿਰਾਸਤ ਚ ਲਈ ਗਈ ਮਹਿਲਾ ਦਾ ਨਾ, ਨੀਲਮ ਹੈ ਜਿਸਦੀ ਉਮਰ 42 ਸਾਲ ਤੇ ਉਹ ਜੀਂਦ ਦੀ ਰਹਿਣ ਵਾਲੀ ਹੈ
ਉਸਦੇ ਨਾਲ 25 ਸਾਲਾ ਅਮੋਲ ਸ਼ਿੰਦੇ ਜਿਸ ਨੂੰ ਪੁਲਿਸ ਨੇ ਹਿਰਾਸਤ ਚ ਲਿਆ ਹੈ , ਉਹ ਵੀ ਨੀਲਮ ਦੇ ਨਾਲ ਸੰਸਦ ਬਾਹਰ ਪ੍ਰਦਰਸ਼ਨ ਕਰ ਰਿਹਾ ਸੀ |
ਪੁਲਿਸ ਦੋਹਾਂ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕਰ ਰਹੀ ਹੈ। ਉਥੇ ਹੀ ਹਿਰਾਸਤ ਚ ਲਈ ਗਈ ਜਿੰਦ ਦੀ ਨੀਲਮ ਦੇ ਪਰਿਵਾਰ ਨਾਲ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਬੇਹੱਦ ਪੜ੍ਹੀ ਲਿਖੀ ਹੋਣ ਦੇ ਬਾਵਜੂਦ ਨੀਲਮ ਬੇਰੁਜ਼ਗਾਰ ਹੈ | ਜਿਸ ਕਾਰਨ ਉਹ ਪ੍ਰੇਸ਼ਾਨ ਤੇ ਦੁਖੀ ਹੈ |ਲੇਕਿਨ ਉਸ ਦੇ ਅੱਜ ਦੇ ਪ੍ਰਦਰਸ਼ਨ ਤੋਂ ਪਰਿਵਾਰ ਅਣਜਾਣ ਹੈ
ਦੱਸ ਦਈਏ ਇਕ ਪਾਸੇ ਜਿਥੇ ਇਨ੍ਹਾਂ 2 ਲੋਕਾਂ ਵਲੋਂ ਸੰਸਦ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ
ਉਥੇ ਹੀ ਸੰਸਦ ਭਵਨ ਵਿੱਚ 2 ਵਿਅਕਤੀ ਦਾਖ਼ਲ ਹੋਣ ਵਿੱਚ ਕਾਮਯਾਬ ਹੋ ਗਏ
ਜਿਨ੍ਹਾਂ ਨੇ ਵਿਜ਼ਿਟਰ ਗੈਲਰੀ ਵਿੱਚ ਜਾਣ ਤੋਂ ਬਾਅਦ ਅੰਦਰ ਛਾਲ ਮਾਰ ਦਿੱਤੀ ਤੇ ਨਾਅਰੇਬਾਜ਼ੀ ਕਰਦੇ ਹੋਏ ਸਮੋਕ ਕਲਰ ਉਡਾਇਆ । ਜਿਸ ਕਾਰਨ ਪੂਰੇ ਸੰਸਦ ਭਵਨ 'ਚ ਹੰਗਾਮਾ ਹੋ ਗਿਆ।
ਹਾਲਾਂਕਿ ਸੁਰੱਖਿਆ ਕਰਮੀਆਂ ਨੇ ਸੰਸਦ ਦੇ ਅੰਦਰ ਹੰਗਾਮਾ ਕਰਨ ਵਾਲੇ ਦੋਵਾਂ ਲੋਕਾਂ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ। ਪਰ ਇਸ ਸਭ ਨੂੰ ਸੁਰੱਖਿਆ ਵਿੱਚ ਵੱਡੀ ਢਿੱਲ ਮੰਨਿਆ ਜਾ ਰਿਹਾ ਹੈ। ਕਿਓਂਕਿ ਅੱਜ ਦੇ ਹੀ ਦਿਨ 2001 'ਚ ਸੰਸਦ 'ਤੇ ਹਮਲਾ ਹੋਇਆ ਸੀ | ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਸੰਗਠਨਾਂ ਦੇ ਅੱਤਵਾਦੀਆਂ ਨੇ 13 ਦਸੰਬਰ 2001 ਨੂੰ ਸੰਸਦ 'ਤੇ ਹਮਲਾ ਕੀਤਾ ਸੀ, ਜਿਸ 'ਚ 9 ਲੋਕ ਸ਼ਹੀਦ ਹੋ ਗਏ ਸਨ| ਉਸ ਹਮਲੇ ਦੀ ਬਰਸੀ 'ਤੇ ਵਾਪਰੀ ਅੱਜ ਦੀ ਘਟਨਾ ਨੇ ਸੰਸਦ ਭਵਨ ਦੀ ਸੁਰੱਖਿਆ ਪ੍ਰਬੰਧਾਂ ਤੇ ਸਵਾਲ ਖੜ੍ਹੇ ਕਰ ਦਿੱਤੇ ਹਨ |ਇਸ ਮੁੱਦੇ ਨੂੰ ਲੈ ਕੇ ਨੇਤਾਵਾਂ ਵਲੋਂ ਸਵਾਲ ਦਾਗੇ ਜਾ ਰਹੇ ਹਨ |
ਉਥੇ ਹੀ ਇਸ ਘਟਨਾ ਤੋਂ ਬਾਅਦ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਅਤੇ ਸੀਆਰਪੀਐਫ ਦੇ ਡੀਜੀ ਅਨੀਸ਼ ਦਿਆਲ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ ਸੰਸਦ ਕੰਪਲੈਕਸ ਦਾ ਦੌਰਾ ਕੀਤਾ।ਫੋਰੈਂਸਿਕ ਟੀਮ ਨੇ ਵੀ ਮੌਕੇ 'ਤੇ ਪਹੁੰਚ ਕੇ ਮੌਕੇ ਤੋਂ ਨਮੂਨੇ ਲਏ, ਜਿੱਥੇ ਪ੍ਰਦਰਸ਼ਨਕਾਰੀਆਂ ਨੇ ਪੀਲਾ ਧੂੰਆਂ ਛੱਡਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਸੰਸਦ ਸੰਦਰ ਹੰਗਾਮਾ ਕਰਨ ਵਾਲੇ ਦੋਵਾਂ ਵਿਅਕਤੀਆਂ ਦੀ ਪਛਾਣ ਸਾਗਰ ਸ਼ਰਮਾ ਅਤੇ ਮਨੋਰੰਜਨ ਸ਼ਰਮਾ ਵਜੋਂ ਹੋਈ ਹੈ। ਉਹ ਮੈਸੂਰ ਦੇ ਲੋਕ ਸਭਾ ਮੈਂਬਰ ਪ੍ਰਤਾਪ ਸਿਮਹਾ ਦੇ ਮਹਿਮਾਨ ਵਜੋਂ ਦਰਸ਼ਕ ਗੈਲਰੀ ਪਹੁੰਚੇ ਸਨ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...