Supreme Court ਵੱਲੋਂ Curlies Club ਨੂੰ ਢਾਹੁਣ 'ਤੇ ਰੋਕ, ਅੱਜ ਸਵੇਰੇ ਚਲਾਇਆ ਗਿਆ ਸੀ ਬੁਲਡੋਜ਼ਰ

Continues below advertisement

ਗੋਆ ਦੇ Curlies restaurant 'ਚ ਜਿਸ ਕਲੱਬ 'ਚ ਭਾਜਪਾ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਦੀ ਹੱਤਿਆ ਹੋਈ ਸੀ, ਉਸ 'ਤੇ ਕਾਰਵਾਈ ਸ਼ੁਰੂ ਹੋਈ। ਪ੍ਰਸ਼ਾਸਨ ਵੱਲੋਂ ਕਰਲੀਜ਼ ਕਲੱਬ ਨੂੰ ਢਾਹੁਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਕਲੱਬ ਦੇ ਬਾਹਰ ਪੁਲਿਸ ਮੁਲਾਜ਼ਮ ਤਾਇਨਾਤ ਕੀਤੀ ਗਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਗੋਆ ਵਿਚ ਕਰਲੀਜ਼ ਕਲੱਬ ਨੂੰ ਢਾਹੁਣ 'ਤੇ ਰੋਕ ਲਗਾਉਣ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ਨਾਲ ਕਰਲੀਜ਼ ਕਲੱਬ ਨੂੰ ਢਾਹੁਣ ਦਾ ਰਾਹ ਪੱਧਰਾ ਹੋ ਗਿਆ ਸੀ। ਇਸ ਦੇ ਨਾਲ ਹੀ Supreme Court ਨੇ Curlies ਨੂੰ ਢਾਹੁਣ 'ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਪਹਿਲਾਂ ਕਰਲੀਜ਼ ਕਲੱਬ ਨੂੰ ਢਾਹੁਣ ਵਿੱਚ ਪ੍ਰਸ਼ਾਸਨ ਨੇ ਤੇਜ਼ੀ ਦਿਖਾਈ। ਰੈਸਟੋਰੈਂਟ ਦੀ ਭੰਨਤੋੜ ਕਰਨ ਲਈ ਤੀਜਾ ਬੁਲਡੋਜ਼ਰ ਵੀ ਲਿਆਂਦਾ ਗਿਆ। ਇਸ ਤੋਂ ਪਹਿਲਾਂ ਦੋ ਬੁਲਡੋਜ਼ਰ ਢਾਹੁਣ ਵਿੱਚ ਲੱਗੇ ਹੋਏ ਸੀ।

Continues below advertisement

JOIN US ON

Telegram