Queen Elizabeth II ਦੇ ਦੇਹਾਂਤ 'ਤੇ ਭਾਰਤ 'ਚ ਇੱਕ ਦਿਨ ਦਾ ਰਾਜਸੀ ਸੋਗ
Continues below advertisement
ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ-2 (Queen Elizabeth II) ਦੀ ਮੌਤ 'ਤੇ ਭਾਰਤ 'ਚ ਅੱਜ ਇਕ ਦਿਨ ਦੇ ਰਾਜਸੀ ਸੋਗ ਦਾ ਐਲਾਨ ਕੀਤਾ ਗਿਆ ਹੈ। ਐਲਿਜ਼ਾਬੈਥ-2 ਦੀ ਯਾਦ ਵਿਚ ਅਤੇ ਉਨ੍ਹਾਂ ਦੇ ਸਨਮਾਨ ਵਿਚ ਦੇਸ਼ ਭਰ ਵਿਚ ਰਾਜਸੀ ਸੋਗ ਦਾ ਦਿਨ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਮਹਾਰਾਣੀ ਦੀ ਮੌਤ 8 ਸਤੰਬਰ ਵੀਰਵਾਰ ਨੂੰ ਹੋਈ। ਐਲਿਜ਼ਾਬੈਥ ਦੇ ਸਨਮਾਨ ਵਿੱਚ ਅੱਜ ਭਾਰਤ ਵਿੱਚ ਰਾਸ਼ਟਰੀ ਝੰਡਾ ਅੱਧਾ ਝੁਕਾਇਆ ਜਾਵੇਗਾ।ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਯੂਨਾਈਟਿਡ ਕਿੰਗਡਮ ਦੀ ਮਹਾਰਾਣੀ ਐਲਿਜ਼ਾਬੇਥ II ਦੀ 8 ਸਤੰਬਰ 2022 ਨੂੰ ਮੌਤ ਹੋ ਗਈ ਸੀ।
Continues below advertisement