Corona ਟੀਕਾਕਰਨ ਦੇ ਤੀਸਰੇ ਗੇੜ 'ਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਜਾਰੀ
Continues below advertisement
ਕੋਰੋਨਾ ਟੀਕਾਕਰਨ ਦਾ ਤੀਜਾ ਗੇੜ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਸ ਦੌਰਾਨ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਦੇਸ਼ 'ਚ 45 ਸਾਲ ਤੋਂ ਵੱਧ ਲੋਕਾਂ ਦਾ ਅੰਕੜਾ 34 ਕਰੋੜ ਹੈ। ਇਹ ਵੈਕਸੀਨ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਲਗਾਈ ਜਾ ਰਹੀ ਹੈ, ਜਦਕਿ ਨਿਜੀ ਹਸਪਤਾਲਾਂ 'ਚ ਇਹ 250 ਰੁਪਏ ਚ ਉਪਲੱਬਧ ਕਰਵਾਈ ਗਈ ਹੈ। ਹਸਪਤਾਲ ਦੇ ਸਟਾਫ਼ ਮੁਤਾਬਕ ਮੁਹਾਲੀ ਦੇ ਲੋਕ ਵੀ ਵੈਕਸੀਨ ਲਗਵਾਉਣ ਆ ਰਹੇ ਹਨ ਅਤੇ ਲੋਕਾਂ ਨੇ ਇਸ ਵੈਕਸੀਨ 'ਤੇ ਭਰੋਸਾ ਜਤਾਇਆ ਹੈ। ਦੱਸ ਦਈਏ ਕਿ ਦੇਸ਼ 'ਚ ਕੋਰੋਨਾ ਪੀੜ੍ਹਤਾਂ ਦੀ ਗਿਣਤੀ 1 ਕਰੋੜ 22 ਲੱਖ ਤੋਂ ਪਾਰ ਹੋ ਚੁੱਕੀ ਹੈ।
Continues below advertisement