Uttarakhand Accident: ਉੱਤਰਾਖੰਡ 'ਚ ਸੈਲਾਨੀਆਂ ਨਾਲ ਭਰੀ ਕਾਰ ਬਰਸਾਤੀ ਨਾਲੇ 'ਚ ਡਿੱਗਣ ਨਾਲ ਵਾਪਰਿਆ ਵੱਡਾ ਹਾਦਸਾ
Continues below advertisement
ਹਾਦਸੇ 'ਚ 9 ਦੀ ਮੌਤ...ਜਿਨਾਂ ਚੋਂ 8 ਪੰਜਾਬ ਦੇ ਰਹਿਣ ਵਾਲੇ ...ਇਨਾਂ ਚੋਂ ਇੱਕ ਪਟਿਆਲਾ ਅਤੇ ਇੱਕ ਸੰਗਰੂਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਨੈਨੀਤਾਲ ਦੇ ਰਾਮਨਗਰ ਇਲਾਕੇ 'ਚ ਇਹ ਹਾਦਸਾ ਵਾਪਰਿਆ। ਢੇਲਾ ਬਰਸਾਤੀ ਨਾਲੇ ਚੋਂ ਜਦੋਂ ਇਹ ਕਾਰ ਲੰਘ ਰਹੀ ਸੀ ਤਾਂ ਪਾਣੀ ਦੇ ਤੇਜ਼ ਵਹਾਅ ਚ ਵਹਿ ਗਈ। ਗੱਡੀ ਚ ਕੁੱਲ 10 ਲੋਕ ਸਵਾਰ ਸੀ। ਇਨਾਂ ਚੋਂ 9 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਇੱਕ 22 ਸਾਲਾ ਕੁੜੀ ਨੂੰ ਰੈਸਕਿਊ ਕਰ ਲਿਆ ਗਿਆ। ਜਿਸ ਨੂੰ ਰਾਮਨਗਰ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।
Continues below advertisement