ਜਗਦੀਪ ਧਨਖੜ ਅਤੇ ਮਾਰਗ੍ਰੇਟ ਅਲਵਾ ਵਿਚਾਲੇ Vice President Election ਲਈ ਵੋਟਿੰਗ ਅੱਜ
Vice President Election 2022: ਦੇਸ਼ ਦਾ ਨਵਾਂ ਉਪ ਰਾਸ਼ਟਰਪਤੀ ਕੌਣ ਹੋਵੇਗਾ ਇਸ ਲਈ ਅੱਜ ਵੋਟਿੰਗ ਹੋਵੇਗੀ। ਇਸ ਵੋਟਿੰਗ ਵਿੱਚ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰ ਆਪਣੀ ਵੋਟ ਪਾਉਣਗੇ। ਇਸ ਦੇ ਲਈ ਸੰਸਦ ਭਵਨ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਵੋਟਿੰਗ ਹੋਵੇਗੀ। ਇਹ ਪੋਲਿੰਗ ਖ਼ਤਮ ਹੋਣ ਤੋਂ ਤੁਰੰਤ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਵੋਟਾਂ ਦੀ ਗਿਣਤੀ ਤੋਂ ਬਾਅਦ ਦੇਰ ਸ਼ਾਮ ਤੱਕ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਜਾਣਗੇ। ਐਨਡੀਏ ਨੇ ਇਸ ਚੋਣ (ਉਪ ਰਾਸ਼ਟਰਪਤੀ ਚੋਣ 2022) ਲਈ ਜਗਦੀਪ ਧਨਖੜ (Jagdeep Dhankhar) ਨੂੰ ਮੈਦਾਨ ਵਿੱਚ ਉਤਾਰਿਆ ਹੈ, ਜੋ ਪੱਛਮੀ ਬੰਗਾਲ ਦੇ ਰਾਜਪਾਲ ਸੀ। ਦੂਜੇ ਪਾਸੇ ਵਿਰੋਧੀ ਪੱਖ ਤੋਂ ਮਾਰਗਰੇਟ ਅਲਵਾ (Margaret Alva) ਚੋਣ ਮੈਦਾਨ ਵਿੱਚ ਹਨ। ਜੇਕਰ ਵੋਟਾਂ ਦੇ ਸਮੀਕਰਨ 'ਤੇ ਨਜ਼ਰ ਮਾਰੀਏ ਤਾਂ ਭਾਜਪਾ ਜਗਦੀਪ ਧਨਖੜ ਲਈ ਆਪਣੇ ਦਮ 'ਤੇ ਚੋਣ ਜਿੱਤਣ ਦੀ ਸਥਿਤੀ 'ਚ ਹੈ। ਪਾਰਟੀ ਦੇ ਲੋਕ ਸਭਾ ਵਿੱਚ 303 ਅਤੇ ਰਾਜ ਸਭਾ ਵਿੱਚ 91 ਮੈਂਬਰ ਹਨ। ਅਜਿਹੇ 'ਚ ਜੇਕਰ ਕੋਈ ਵੱਡਾ ਅੜਿੱਕਾ ਨਾ ਪਿਆ ਤਾਂ ਜਗਦੀਪ ਧਨਖੜ ਨੂੰ ਨਵਾਂ ਉਪ ਰਾਸ਼ਟਰਪਤੀ ਚੁਣਿਆ ਜਾਣਾ ਤੈਅ ਹੈ।