ਪੈਸੇ ਮੰਗਣ 'ਤੇ ਮਹਿਲਾ ਟੋਲ ਕਰਮਚਾਰੀ ਦੇ ਜੜਿਆ ਥੱਪੜ
Continues below advertisement
ਰਾਜਗੜ੍ਹ: ਮੱਧ ਪ੍ਰਦੇਸ਼ ਵਿੱਚ ਇੱਕ ਮਹਿਲਾ ਟੋਲ ਕਰਮਚਾਰੀ ਨੂੰ ਥੱਪੜ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਰੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ। ਇਹ ਘਟਨਾ ਰਾਜਗੜ੍ਹ ਜ਼ਿਲ੍ਹੇ ਦੇ ਬਿਆਓਰਾ ਟੋਲ ਨਾਕੇ 'ਤੇ ਵਾਪਰੀ। ਭਾਜਪਾ ਆਗੂ ਦਾ ਡਰਾਈਵਰ ਟੋਲ ਨਾਕੇ ਤੋਂ ਲੰਘ ਰਿਹਾ ਸੀ। ਟੋਲ ਪਲਾਜ਼ਾ 'ਤੇ ਇਕ ਮਹਿਲਾ ਮੁਲਾਜ਼ਮ ਕੰਮ ਕਰ ਰਹੀ ਸੀ। ਟੋਲ ਨਾਕੇ ਤੋਂ ਲੰਘਦੇ ਸਮੇਂ ਭਾਜਪਾ ਆਗੂ ਦਾ ਮਹਿਲਾ ਮੁਲਾਜ਼ਮ ਨਾਲ ਟੈਕਸ ਨੂੰ ਲੈ ਕੇ ਝਗੜਾ ਹੋ ਗਿਆ। ਇਸ 'ਤੇ ਭਾਜਪਾ ਆਗੂ ਆਪਣੀ ਕਾਰ ਤੋਂ ਬਾਹਰ ਆਇਆ ਅਤੇ ਟੋਲ ਪਲਾਜ਼ਾ ਦੇ ਅੰਦਰ ਬੈਠੀ ਔਰਤ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਔਰਤ ਨੇ ਉਸ ਨੂੰ ਸਬਕ ਸਿਖਾਉਣ ਲਈ ਚੱਪਲਾਂ ਨਾਲ ਵੀ ਕੁੱਟਿਆ, ਇਸ ਦੇ ਨਾਲ ਹੀ ਹੋਰ ਮਹਿਲਾ ਵਰਕਰ ਵੀ ਉਥੇ ਆ ਗਈਆਂ ਅਤੇ ਉਨ੍ਹਾਂ ਨੇ ਵੀ ਭਾਜਪਾ ਨੇਤਾ ਨੂੰ ਮੂੰਹ ਤੋੜ ਜਵਾਬ ਦਿੱਤਾ।
Continues below advertisement