ਧਰਨੇ ਤੋਂ ਵਾਪਸ ਆਉਂਦੇ ਗਾਇਕ ਜੱਸ ਬਾਜਵਾ ਦਾ ਹੋਇਆ ਐਕਸੀਡੈਂਟ

Continues below advertisement
ਕਿਸਾਨਾਂ ਦੇ ਧਰਨੇ ਤੋਂ ਵਾਪਸ ਆਉਂਦੇ ਬੀਤੀ ਰਾਤ ਪੰਜਾਬੀ ਗਾਇਕ ਜੱਸ ਬਾਜਵਾ ਦੀ ਕਾਰ ਦਾ ਐਕਸੀਡੈਂਟ ਹੋ ਗਿਆ . ਜ਼ਿਕਰਯੋਗ ਹੈ ਕੀ ਹਾਦਸੇ ਦੌਰਾਨ ਜੱਸ ਬਾਜਵਾ ਕਾਰ ਵਿੱਚ ਆਪਣੇ ਦੋਸਤਾਂ ਨਾਲ ਮਜੂਦ ਸਨ . ਹਾਲਾਂਕਿ ਕਿਸੇ ਨੂੰ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ.  ਪਿੱਛਲੇ ਕਈ ਦਿਨਾਂ ਤੋਂ ਖੇਤੀ ਐਕਟ ਖਿਲਾਫ ਗਾਇਕ ਜੱਸ ਬਾਜਵਾ ਅਲਗ-ਅਲਗ ਥਾਵਾਂ ਤੇ ਜਾਕੇ ਰੋਸ ਪ੍ਰਦਸ਼ਨਾਂ 'ਚ ਹਿੱਸਾ ਲੈ ਰਹੇ ਨੇ . ਬੀਤੇ ਦਿਨ ਵੀ ਜੱਸ ਬਾਜਵਾ ਸਿਰਸਾ ( ਹਰਿਆਣਾ ) ਤੋਂ ਧਰਨਾ ਲਾਕੇ ਆਪਣੀ ਸਿਲਵਰ ਮੋਂਟੇਰੋ  ਕਾਰ ਵਿੱਚ ਵਾਪਿਸ ਆ ਰਹੇ ਸੀ , ਤੇ ਰਸਤੇ ਵਿੱਚ ਅਵਾਰਾ ਪਸ਼ੂ ਕਾਰ ਦੇ ਅੱਗੇ ਆ ਗਏ , ਜਿਨ੍ਹਾਂ ਨੂੰ ਬਚਾਉਂਦੇ-ਬਚਾਉਂਦੇ ਉਨ੍ਹਾਂ ਦੀ ਕਾਰ ਦੀ ਟਰੱਕ ਨਾਲ ਟੱਕਰ ਹੋ ਗਈ .
Continues below advertisement

JOIN US ON

Telegram