BJP to go solo in Punjab | BJP-ਅਕਾਲੀ ਦਲ ਦਾ ਨਹੀਂ ਹੋਇਆ ਗਠਜੋੜ, ਗੱਲ ਨਹੀਂ ਚੜੀ ਤੋੜ
BJP to go solo in Punjab | BJP-ਅਕਾਲੀ ਦਲ ਦਾ ਨਹੀਂ ਹੋਇਆ ਗਠਜੋੜ, ਗੱਲ ਨਹੀਂ ਚੜੀ ਤੋੜ
#BJP #Punjab #alliance #SAD #SunilJakhar #ShiromaniAkaliDal #SukhbirSinghBadal #Loksabha #NDAalliance #Election #abpsanjha #abplive
ਅਕਾਲੀ ਦਲ ਅਤੇ ਬੀਜੇਪੀ ਸਾਥੀ ਨਹੀਂ ਬਣਨਗੇ, ਇਕੱਲੇ-ਇਕੱਲੇ ਚੋਣਾਂ ਲੜਣਗੇ, ਹਲਾਂਕਿ ਲੰਘੇ ਕੁਝ ਮਹੀਨਿਆਂ ਤੋਂ ਜਦੋਂ ਵੀ ਕਿਸੇ ਅਕਾਲੀ ਦਲ ਦੇ ਲੀਡਰ ਤੋਂ ਸਵਾਲ ਹੁੰਦਾ ਸੀ ਤਾਂ ਇਹੀ ਸੁਣਨ ਨੂੰ ਮਿਲਦਾ ਸੀ ਕਿ ਗਠਜੋੜ ਦੀ ਸਰਕਾਰ ਨੇ ਚੰਗਾ ਕੰਮ ਸੀ ਅਤੇ ਜਨਤਾ ਦੀ ਡਿਮਾਂਡ ਦੀ ਦਲੀਲ ਦੇ ਲੀਡਰ ਗਠਜੋੜ ਦੀ ਵਕਾਲਤ ਕਰਦੇ ਸਨ, ਗਠਜੋੜ ਹੋ ਹੀ ਜਾਏਗਾ ਇਸ ਗੱਲ ਨੂੰ ਉਦੋਂ ਹੋਰ ਬਲ ਮਿਲਿਆ ਸੀ ਜਦੋਂ ਅਮਿਤ ਸ਼ਾਹ ਦਾ ਗਠਜੋੜ ਬਾਬਤ ਬਿਆਨ ਆਇਆ ਸੀ ਪਰ ਗਠਜੋੜ ਵਾਲੀ ਗੱਲ ਤੋੜ ਨਾ ਚੜੀ, ਕਿਆਸ ਲੱਗ ਰਹੇ ਨੇ ਕਿ ਸੀਟ ਸ਼ੇਅਰਿੰਗ ਦੇ ਪੇਚ ਫਸਿਆ ਹੋ ਸਕਦਾ, ਇਸ ਦੇ ਇਲਾਵਾ ਸਿਆਸੀ ਮਾਹਿਰ ਇਹ ਵੀ ਕਹਿ ਰਹੇ ਕਿ ਕਿਉਂਕਿ ਬੀਜੇਪੀ ਜਾਣਦੀ ਹੈ ਕਿ ਅਕਾਲੀ ਦਲ ਸਿਆਸੀ ਹਾਸ਼ੀਏ ਤੇ ਹੈ ਇਸ ਲਈ ਬੀਜੇਪੀ ਇਕੱਲਿਆਂ ਪੰਜਾਬ ਦੇ ਹਿੰਦੂ ਵੋਟ ਬੈਂਕ ਤੇ ਨਜ਼ਰ ਟਿਕਾ ਦੂਰ ਦਾ ਸੋਚ ਰਹੀ, ਕਿਉਂਕਿ ਪੰਜਾਬ ਵਿੱਚ ਹਿੰਦੂ ਅਬਾਦੀ 38 % ਤੋਂ ਵੱਧ ਹੈ, ਜਦੋਂ ਕਿ 60 ਫੀਸਦ ਦੇ ਕਰੀਬ ਸਿੱਖ ਹਨ,ਕਿਹਾ ਇਹ ਵੀ ਜਾ ਰਿਹਾ ਹੈ ਕਿ ਕਿਉਂਕਿ ਕਿਸਾਨੀ ਮੁੱਦੇ ਤੇ ਗਠਜੋੜ ਟੁੱਟਿਆ ਸੀ ਇਸ ਲਈ ਹੁਣ ਵੀ ਕਿਸਾਨੀ ਅੰਦੋਲਨ ਭਖਿਆ ਹੋਇਆ ਅਤੇ ਨਾਲ ਹੀ ਬੰਦੀ ਸਿੰਘਾਂ ਦਾ ਵੀ ਮਸਲਾ ਹੈ ਇਸ ਲਈ ਗੱਲ ਸਿਰੇ ਨਹੀਂ ਚੜੀ, ਸਾਢੇ ਤਿੰਨ ਸਾਲ ਤੋਂ ਇੱਕ ਦੂਜੇ ਦੇ ਵਿਰੋਧੀ ਬਣੇ ਅਕਾਲੀ ਦਲ ਅਤੇ ਬੀਜੇਪੀ ਦਾ ਸਾਥ ਵੈਸੇ ਪੁਰਾਣਾ ਸੀ, 1996 ਤੋਂ 2020 ਤੱਕ ਲਗਾਤਾਰ ਸ਼੍ਰੋਮਣੀ ਅਕਾਲੀ ਦਲ BJP ਦਾ ਸਹਿਯੋਗੀ ਰਿਹਾ ਪਰ ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਦੂਰੀਆਂ ਅਜਿਹੀਆਂ ਪਈਆਂ ਕੇ ਘਿਓ ਖਿਚੜੀ ਵਰਗਾ ਰਿਸ਼ਤਾ ਟੁੱਟ ਗਿਆ…