Charanjit Channi poster controversy| ਚਰਨਜੀਤ ਚੰਨੀ ਪੋਸਟਰ ਵਿਵਾਦ, ਰਿੰਕੂ ਨੇ ਚੁੱਕੇ ਸਵਾਲ
Download ABP Live App and Watch All Latest Videos
View In AppCharanjit Channi poster controversy| ਚਰਨਜੀਤ ਚੰਨੀ ਪੋਸਟਰ ਵਿਵਾਦ, ਰਿੰਕੂ ਨੇ ਚੁੱਕੇ ਸਵਾਲ
#CharanjitChanni #SushilRinku #Vikramjitchudary #Punjabcongress #abpsanjha #abplive
ਜਲੰਧਰ ਤੋਂ ਬੀਜੇਪੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਕਾਂਗਰਸ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਚੰਨੀ ਨੂੰ ਇਸ ਪੋਸਟਰ ਦੇ ਅਧਾਰ ਤੇ ਘੇਰ ਰਹੇ ਨੇ, ਦਰਅਸਲ ਜਲੰਧਰ ਦੇ ਫਿਲੌਰ ਵਿੱਚ ਚੰਨੀ ਦੇ ਕੁਝ ਪੋਸਟਰ ਲਾਏ ਗਏ ਜੋ ਬਾਅਦ ਵਿੱਚ ਹਟਾ ਵੀ ਦਿੱਤੇ ਗਏ, ਇੰਨਾਂ ਪੋਸਟਰਾਂ ਤੇ ਲਿਖਿਆ ਹੋਇਆ ਸੀ ਸਾਵਧਾਨ, ਹੋਸ਼ਿਆਰ,ਸਾਵਧਾਨ, ਇਹ ਨੇ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ। ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਤੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਲੋਕ ਸਭਾ ਤੋਂ ਕਾਂਗਰਸ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਵਿਚਾਲੇ ਛਿੜਿਆ ਹੋਇਆ ਵਿਵਾਦ ਹੁਣ ਸ਼ਹਿਰ ਦੀਆਂ ਕੰਧਾਂ ਤੱਕ ਆ ਗਿਆ ਹੈ ਅਤੇ ਵਿਰੋਧੀਆਂ ਨੂੰ ਚੰਨੀ ਖਿਲਾਫ ਭੜਾਸ ਕੱਢਣਾ ਦਾ ਮੌਕਾ ਮਿਲ ਗਿਆ, ਹਲਾਕਿ ਚੰਨੀ ਪਹਿਲਾਂ ਵੀ ਚੌਧਰੀ ਪਰਿਵਾਰ ਤੇ ਸਵਾਲ ਖੜੇ ਕਰ ਚੁੱਕੇ ਹਨ , ਚੰਨੀ ਖ਼ਿਲਾਫ ਬਿਆਨਬਾਜੀ ਕਰਨ ਕਰਕੇ ਕਾਂਗਰਸ ਨੇ ਫਿਲੌਰ ਤੋਂ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਸਸਪੈਂਡ ਵੀ ਕੀਤਾ ਹੈ