ED Raid | Punjab Former Minister Bharat Bhushan Ashu ਤੇ ਕਈ ਕਾਂਗਰਸੀਆਂ ਦੇ ਘਰ ED ਦਾ ਛਾਪਾ

Continues below advertisement

ED Raid | Punjab Former Minister Bharat Bhushan Ashu ਤੇ ਕਈ ਕਾਂਗਰਸੀਆਂ ਦੇ ਘਰ ED ਦਾ ਛਾਪਾ

#Punjab #Ludhiana #ED #Raid #abpsanjha
ਤੜਕਸਾਰ ED ਨੇ ਕੀਤੀ ਵੱਡੀ ਕਾਰਵਾਈ 
ਕਈ ਕਾਂਗਰਸੀਆਂ ਤੇ ਅਧਿਕਾਰੀਆਂ ਦੇ ਘਰ ਪਹੁੰਚੀ ED 

ਪੰਜਾਬ ਕਾਂਗਰਸ ਦੇ ਨੇਤਾ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਘਰ ਈਡੀ ਨੇ ਰੇਡ ਕੀਤੀ ਹੈ।
ਈ ਡੀ ਵਲੋਂ ਅੱਜ ਸਵੇਰੇ ਤੜਕਸਾਰ ਕੀਤੀ ਗਈ ਇਸ ਛਾਪੇਮਾਰੀ ਦੌਰਾਨ ਭਾਰਤ ਭੂਸ਼ਣ ਆਸ਼ੂ ਦੇ ਘਰੋਂ ਕਈ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਕਰੀਬ 2 ਘੰਟੇ ਤੱਕ ਇਹ ਕਾਰਵਾਈ ਚੱਲੀ ਹੈ ਤੇ ਇਸ ਦੌਰਾਨ ਅਧਿਕਾਰੀਆਂ ਨੇ ਮੀਡੀਆ ਅੱਗੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ |
ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਜਾਂਚ ਏਜੰਸੀ ਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਸਮੇਤ ਕਈ ਕਾਂਗਰਸੀਆਂ ਤੇ ਖੁਰਾਕ ਤੇ ਸਪਲਾਈ ਵਿਭਾਗ ਦੇ ਕਈ ਅਧਿਕਾਰੀਆਂ ਦੇ ਘਰਾਂ ਵਿੱਚ ਛਾਪਾ ਮਾਰਿਆ ਗਿਆ ਹੈ ।ਈਡੀ ਨੇ ਆਸ਼ੂ ਦੇ ਘਰ ਤੋਂ ਇਲਾਵਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕਈ ਅਫਸਰਾਂ ਦੇ ਘਰ ਵੀ ਦਸਤਕ ਦਿੱਤੀ । ਛਾਪੇਮਾਰੀ ਦੌਰਾਨ ਭਾਰੀ ਫੋਰਸ ਵੀ ਤਾਇਨਾਤ ਕੀਤੀ ਗਈ ਹੈ ।ਪਿਛਲੀ ਕਾਂਗਰਸ ਸਰਕਾਰ ਵਿੱਚ ਭਾਰਤ ਭੂਸ਼ਣ ਆਸ਼ੂ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸਨ । ਆਸ਼ੂ ਤੇ ਅਨਾਜ ਦੀ ਢੋਆ ਢੁਆਈ ਸਮੇਤ ਕਈ ਹੋਰ ਘੁਟਾਲਿਆਂ ਦੇ ਇਲਜ਼ਾਮ ਲੱਗੇ ਸਨ । ਪੰਜਾਬ ਵਿਜੀਲੈਂਸ ਨੇ ਲੁਧਿਆਣਾ ਅਤੇ ਕਈ ਹੋਰ ਸ਼ਹਿਰਾਂ ਵਿੱਚ ਆਸ਼ੂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਅਤੇ ਆਸ਼ੂ ਨੂੰ ਕਈ ਮਹੀਨੇ ਜੇਲ੍ਹ 'ਚ ਵੀ ਰਹਿਣਾ ਪਿਆ ਸੀ | ਹੁਣ ਆਸ਼ੂ ਜ਼ਮਾਨਤ 'ਤੇ ਬਾਹਰ ਆਏ ਹੋਏ ਸਨ ।ਜਾਣਕਾਰੀ ਅਨੁਸਾਰ ਈਡੀ ਨੇ ਵਿਜੀਲੈਂਸ ਤੋਂ ਅਨਾਜ ਘੁਟਾਲੇ ਦੇ ਕਾਗਜ਼ ਲੈ ਲਏ ਸਨ ਅਤੇ ਜਾਂਚ ਦੌਰਾਨ ਅੱਜ ਸਾਬਕਾ ਮੰਤਰੀ ਦੇ ਘਰ ਛਾਪਾ ਮਾਰਿਆ ਗਿਆ ਹੈ ।

Continues below advertisement

JOIN US ON

Telegram