Former Punjab DGP Iqbal Preet Singh Sahota| ਕੀ ਸਾਬਕਾ DGP ਭਾਜਪਾ 'ਚ ਸ਼ਾਮਲ ਹੋ ਕੇ ਕੱਟਣਗੇ ਸੋਮ ਪ੍ਰਕਾਸ਼ ਦਾ ਪੱਤਾ?

Continues below advertisement

Former Punjab DGP Iqbal Preet Singh Sahota| ਕੀ ਸਾਬਕਾ DGP ਭਾਜਪਾ 'ਚ ਸ਼ਾਮਲ ਹੋ ਕੇ ਕੱਟਣਗੇ ਸੋਮ ਪ੍ਰਕਾਸ਼ ਦਾ ਪੱਤਾ?

#DGP #IqbalPreetSinghSahota #Somparkash #Hoshiarpur #BJP #abpsanjha #abplive 

ਕਿਆਸ ਨੇ ਕਿ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾਬੀ BJP ਵਿੱਚ ਸ਼ਾਮਿਲ ਹੋ ਸਕਦੇ ਨੇ, ਚੋਣਾਂ ਵਿੱਚ ਡੇਢ ਮਹੀਨੇ ਦਾ ਵਕਤ ਬਚਿਆ ਇਸ ਲਈ ਦਲਬਦਲੀਆਂ ਜਾਰੀ ਨੇ ਅਤੇ ਅਫਸਰਾਂ ਦੀ ਝੁਕਾਅ ਵੀ ਸਿਆਸਤ ਵੱਲ ਖੂਬ ਹੈ ਫਿਰ ਚਾਹੇ ਉਹ IFS ਹੋਣ, IAS ਹੋਣ ਜਾਂ ਫਿਰ IPS, ਕਈ ਅਧਿਕਾਰੀ ਸਿਆਸਤ ਵਿੱਚ ਕਿਸਮਤ ਅਜਮਾਉਣ ਨੂੰ ਕਾਹਲੇ ਹਨ, ਹੁਣ ਚਰਚਾਵਾਂ ਹਨ ਕਿ ਸਾਬਕਾ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਛੇਤੀ ਹੀ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਤੇ ਇਹ ਵੀ ਚਰਚਾ ਨਾਲ ਹੀ ਹੈ ਕਿ ਪਾਰਟੀ ਉਨ੍ਹਾਂ ਨੂੰ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੋਣ ਲੜਵਾ ਸਕਦੀ ਹੈ। ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਸੰਸਦ ਮੈਂਬਰ ਹਨ ਜੋ ਕਿ ਕੇਂਦਰੀ ਰਾਜ ਮੰਤਰੀ ਵੀ ਹਨ ਅੰਦਾਜ਼ੇ ਲਾਏ ਜਾ ਰਹੇ ਹਨ ਕਿ ਪਾਰਟੀ ਉਨ੍ਹਾਂ ਦੀ ਟਿਕਟ ਕੱਟ ਸਕਦੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਉਨ੍ਹਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਦੇ ਨਾਂਅ ਉੱਤੇ ਵੀ ਵਿਚਾਰ ਕਰ ਰਹੀ ਹੈ।

Continues below advertisement

JOIN US ON

Telegram