Violation of election code |6 ਅਪ੍ਰੈਲ ਨੂੰ ਅਜਿਹਾ ਕੀ ਕੀਤਾ ਜਿਸ ਕਰਕੇ AAP ਨੇ ਲਾਈ ਅਕਾਲੀ ਦਲ ਦੀ ਸ਼ਿਕਾਇਤ
Violation of election code |6 ਅਪ੍ਰੈਲ ਨੂੰ ਅਜਿਹਾ ਕੀ ਕੀਤਾ ਜਿਸ ਕਰਕੇ AAP ਨੇ ਲਾਈ ਅਕਾਲੀ ਦਲ ਦੀ ਸ਼ਿਕਾਇਤ
#Loksabha #election #SukhbirBadal #CMMann #Bikrammajithia #Harsimratkaurbadal #harpalsinghcheema #abpsanjha
ਪੰਜਾਬ ਦੇ ਕੈਬੀਨੇਟ ਮੰਤਰੀ ਹਰਪਾਲ ਸਿੰਘ ਚੀਮਾ ਸੁਖਬੀਰ ਸਿੰਘ ਬਾਦਲ ਦੇ ਖਾਸੇ ਔਖੇ ਨੇ ਇਸੇ ਲਈ ਵਫਦ ਲੈ ਪਹੁੰਚ ਗਏ ਪੰਜਾਬ ਚੋਣ ਕਮਿਸ਼ਨ ਦੇ ਕੋਲ, ਸ਼ਿਕਾਇਤ ਲਾ ਆਏ ਕਿ ਸੁਖਬੀਰ ਬਾਦਲ ਨੇ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ, ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਖਿਲਾਫ਼ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਚੀਮਾ ਨੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ 6 ਅਪ੍ਰੈਲ ਨੂੰ ਰਾਏਕੋਟ ਪਹੁੰਚੀ ਸੀ ਅਤੇ ਉਸ ਸਮੇਂ ਚੋਣ ਜ਼ਾਬਤੇ ਦੀ ਉਲੰਘਣਾ ਹੋਈ।ਦੇਸ਼ ਵਿੱਚ 16 ਮਾਰਚ 2024 ਤੋਂ ਚੋਣ ਜ਼ਾਬਤਾ ਲੱਗਿਆ ਹੋਇਆ,ਪੰਜਾਬ ਵਿੱਚ ਆਖਰੀ ਪੜਾਅ ਦੌਰਾਨ 1 ਜੂਨ ਨੂੰ ਵੋਟਿੰਗ ਹੋਵੇਗੀ ਅਤੇ 4 ਜੂਨ ਨੂੰ ਨਤੀਜੇ ਆਉਣਗੇ ਪਰ ਉਸ ਤੋਂ ਪਹਿਲਾਂ ਸਿਆਸਤ ਖੂਬ ਗਰਮਾਏਗੀ ਅਤੇ ਇਲਜ਼ਾਮਾਂ ਦਾ ਦੌਰ ਵੀ ਖੂਬ ਚੱਲੇਗਾ |