ਕੀ ਅਕਾਲੀ ਦਲ 'ਚ ਹੋਏਗਾ ਧਮਾਕਾ ! Manpreet Eyali ਬੋਲੇ 'ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ…'

Continues below advertisement

ਕੀ ਅਕਾਲੀ ਦਲ 'ਚ ਹੋਏਗਾ ਧਮਾਕਾ! ਮਨਪ੍ਰੀਤ ਇਆਲੀ ਬੋਲੇ 'ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ…'

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਇੱਕ ਹੋਰ ਵੀਡੀਓ ਜਾਰੀ ਕਰ ਕਿਹਾ ਹੈ ਕਿ ਉਹ ਆਪਣੇ ਸਟੈਂਡ 'ਤੇ ਕਾਇਮ ਹਨ। ਉਨ੍ਹਾਂ ਲੋਕਾਂ ਦੇ ਸਹਿਯੋਗ ਲਈ ਧੰਨਵਾਦ ਵੀ ਕੀਤਾ।ਮਨਪ੍ਰੀਤ ਇਆਲੀ ਨੇ ਰਾਸ਼ਟਰਪਤੀ ਚੋਣ ਦਾ ਬਾਈਕਾਟ ਕੀਤਾ ਸੀ।ਉਨ੍ਹਾਂ ਅਕਾਲੀ ਦਲ ਦੇ ਖਿਲਾਫ ਬਾਗੀ ਸੁਰਾਂ ਵਿਖਾਈਆਂ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਸਿਰਫ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਹੈ।

ਇਆਲੀ ਨੇ ਫੇਸਬੁੱਕ 'ਤੇ ਇਕ ਵੀਡੀਓ ਸ਼ੇਅਰ ਕੀਤਾ।ਇਸ ਦੇ ਨਾਲ ਹੀ ਉਨ੍ਹਾਂ ਲਿਖਿਆ, "ਮੈਂ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਹਾਂ… ਮੇਰਾ ਇਕੋ ਇਕ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ… ਰਾਸ਼ਟਰਪਤੀ ਚੋਣ ਬਾਇਕਾਟ ਦੇ ਫੈਸਲੇ ਦਾ ਸਹਿਯੋਗ ਦੇਣ ਲਈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।"

 

ਇਆਲੀ ਨੇ ਫੈਸਲਾ ਕੀਤਾ ਸੀ ਕਿ ਉਹ ਰਾਸ਼ਟਰਪਤੀ ਚੋਣ ਲਈ ਵੋਟ ਨਹੀਂ ਪਾਉਣਗੇ।ਸ੍ਰੋਮਣੀ ਅਕਾਲੀ ਦਲ ਨੇ NDA ਉਮੀਦਵਾਰ ਨੂੰ ਦ੍ਰੋਪਦੀ ਮੁਰਮੂ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਸੀ। ਇਆਲੀ ਨੇ ਫੇਸਬੁੱਕ 'ਤੇ ਵੀਡੀਓ ਸੰਦੇਸ਼ ਵੀ ਜਾਰੀ ਕੀਤਾ ਸੀ ਜਿਸ ਦੇ ਨਾਲ ਉਨ੍ਹਾਂ ਲਿਖਿਆ ਸੀ ਕਿ, "ਸਿੱਖ ਕੌਮ ਦੀਆਂ ਭਾਵਨਾਵਾਂ, ਪੰਜਾਬ ਦੇ ਮੁੱਦਿਆਂ ਅਤੇ ਆਪਣੀ ਜ਼ਮੀਰ ਦੀ ਆਵਾਜ਼ ਨੂੰ ਸੁਣਦੇ ਹੋਏ ਅੱਜ ਹੋ ਰਹੀ ਰਾਸ਼ਟਰਪਤੀ ਦੀ ਚੋਣ ਵਿੱਚ ਮੈਂ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੂੰ ਵੋਟ ਨਹੀਂ ਪਾ ਰਿਹਾ।"

 

ਇਆਲੀ ਨੇ ਕਿਹਾ ਸੀ ਕਿ, "NDA ਉਮੀਦਵਾਰ ਨੂੰ ਸਮਰਥਨ ਦੇਣ ਦਾ ਫੈਸਲਾ ਕਰਨ ਤੋਂ ਪਹਿਲਾਂ ਮੈਨੂੰ ਨਹੀਂ ਪੁੱਛਿਆ ਗਿਆ ਸੀ। ਸਾਡੇ ਬਹੁਤ ਸਾਰੇ ਮੁੱਦੇ ਭਾਜਪਾ ਨਾਲ ਗਠਜੋੜ ਵਿੱਚ ਵੀ ਹੱਲ ਨਹੀਂ ਹੋਏ। ਉਹ ਲੀਡਰਸ਼ਿਪ ਜਾਂ ਸਵਾਰਥੀ ਹਿੱਤਾਂ ਦੇ ਕੁਝ ਮੁੱਦੇ ਹੋ ਸਕਦੇ ਸਨ।"

ਇਆਲੀ ਨੇ ਕਿਹਾ ਕਿ ਭਾਜਪਾ ਨਾਲ ਗਠਜੋੜ ਦੇ ਬਾਵਜੂਦ ਪੰਜਾਬ ਦੇ ਕਈ ਮਸਲੇ ਹੱਲ ਨਹੀਂ ਹੋਏ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁਰਮੂ ਦਾ ਸਮਰਥਨ ਕੀਤਾ ਸੀ ਪਰ ਉਨ੍ਹਾਂ ਦੇ ਤਿੰਨ ਵਿਧਾਇਕਾਂ ਵਿੱਚੋਂ ਇੱਕ ਮਨਪ੍ਰੀਤ ਇਆਲੀ ਨੇ ਬਾਗੀ ਸੁਰ ਦਿਖਾਉਂਦੇ ਹੋਏ ਪਾਰਟੀ ਪ੍ਰਧਾਨ ਦੀ ਗੱਲ ਨਹੀਂ ਸੁਣੀ।

Continues below advertisement

JOIN US ON

Telegram