Raghav Chadha ਨੇ ਰਾਜ ਸਭਾ 'ਚ ਚੁੱਕਿਆ ਸਰਾਵਾਂ 'ਤੇ GST ਲਗਾਉਣ ਦਾ ਮੁੱਦਾ, ਭਾਜਪਾ 'ਤੇ ਚੁੱਕੇ ਸਵਾਲ

Continues below advertisement

Raghav Chadha ਨੇ ਰਾਜ ਸਭਾ 'ਚ ਚੁੱਕਿਆ ਸਰਾਵਾਂ 'ਤੇ GST ਲਗਾਉਣ ਦਾ ਮੁੱਦਾ, ਭਾਜਪਾ 'ਤੇ ਚੁੱਕੇ ਸਵਾਲ

ਨਵੀਂ ਦਿੱਲੀ: ਪੰਜਾਬ ਦੇ ਸਾਂਸਦ ਰਾਘਵ ਚੱਢਾ ਨੇ ਰਾਜ ਸਭਾ 'ਚ ਸਰਾਵਾਂ  'ਤੇ ਜੀਐੱਸਟੀ ਲਗਾਉਣ ਦਾ ਮੁੱਦਾ ਚੁੱਕਿਆ। ਉਹਨਾਂ ਕਿਹਾ ਕਿ ਇਸ ਟੈਕਸ ਲਾਉਣ ਨਾਲ ਭਾਜਪਾ ਨੇ ਔਰੰਗਜੇਬ ਵੱਲੋਂ ਜਜੀਆ ਟੈਕਸ ਵਾਪਸ ਲਿਆਉਣ ਦਾ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅੰਮ੍ਰਿਤਸਰ ਗੁਰੂਆਂ ਦੀ ਧਰਤੀ ਹੈ ਅਤੇ ਉੱਥੇ ਵੀ ਸਰਾਵਾਂ  'ਤੇ ਟੈਕਸ ਲਗਾ ਦਿੱਤਾ ਗਿਆ।

ਦੇਸ਼ ਦਾ ਕਿਸਾਨ ਮਹਿੰਗਾਈ ਦਾ ਮਾਰ ਹੇਠ 

ਰਾਘਵ ਚੱਢਾ ਨੇ ਕਿਹਾ ਅੱਜ ਦਾ ਕਿਸਾਨ ਮਹਿੰਗਾਈ ਦੀ ਮਾਰ ਹੇਠ ਹੈ ਅਤੇ ਅੱਜ ਪਿੰਡਾਂ ਦਾ ਜੀਵਨ ਸ਼ਹਿਰਾਂ ਨਾਲੋਂ ਮਹਿੰਗਾ ਹੋ ਗਿਆ। ਉਹਨਾਂ ਕਿਹਾ inflation ਨੂੰ Taxation without legislation ਵੀ ਕਿਹਾ ਗਿਆ ਹੈ। ਮਹਿੰਗਾਈ ਉਹ ਹੈ ਜੋ ਕਿ ਬਿਨਾਂ ਕਾਨੂੰਨ ਦੇ ਸਰਕਾਰ ਸਾਡੇ  'ਤੇ ਟੈਕਸ ਲਗਾਉਂਦੀ ਹੈ। ਉਹਨਾਂ ਕਿਹਾ ਭਾਰਤ ਦੀ ਮਹਿੰਗਾਈ ਦੇ ਸੱਤ ਸਿਰ ਹਨ ਜਿਹਨਾਂ ਨੂੰ ਉਹਨਾਂ  'ਤੇ ਚੱਢਾ ਨੇ ਵਿਸਥਾਰ ਨਾਲ  ਜਾਣਕਾਰੀ ਵੀ ਦਿੱਤੀ। 

Continues below advertisement

JOIN US ON

Telegram