Congress Vs BJP |'ਕਿਸੇ ਨੇ ਚੂੰ ਨਹੀਂ ਕੀਤੀ ਨਾ ਚੋਣ ਕਮਿਸ਼ਨ ਨਾ ਅਦਾਲਤ'-ਖਾਤੇ ਫ੍ਰੀਜ਼ ਹੋਣ ਤੇ ਭੜਕੇ ਰਾਹੁਲ

Continues below advertisement

 Congress Vs BJP |'ਕਿਸੇ ਨੇ ਚੂੰ ਨਹੀਂ ਕੀਤੀ ਨਾ ਚੋਣ ਕਮਿਸ਼ਨ ਨਾ ਅਦਾਲਤ'-ਖਾਤੇ ਫ੍ਰੀਜ਼ ਹੋਣ ਤੇ ਭੜਕੇ ਰਾਹੁਲ 
#RahulGandhi #SoniaGandhi #MallikarjunKharge #accountsfrozen
#campaign #bjp #Loksabha #Election #abpsanjha #abplive 

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀਰਵਾਰ (21 ਮਾਰਚ) ਨੂੰ ਕਿਹਾ ਕਿ ਪਾਰਟੀ ਦੇ ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਗਏ ਹਨ। ਸੱਤਾਧਾਰੀ ਪਾਰਟੀ ਨੇ ਅਜਿਹਾ ਇਸ ਲਈ ਕੀਤਾ ਹੈ ਤਾਂ ਕਿ ਕਾਂਗਰਸ ਚੋਣਾਂ ਨਾ ਲੜ ਸਕੇ। ਕਾਂਗਰਸ ਹੈੱਡਕੁਆਰਟਰ 'ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਖੜਗੇ ਨੇ ਕਿਹਾ ਕਿ ਅਸੀਂ ਲੋਕਤੰਤਰ ਨੂੰ ਬਚਾਉਣਾ ਹੈ ਅਤੇ ਇਸ ਲਈ ਸਾਰਿਆਂ ਨੂੰ ਬਰਾਬਰ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਵਸੀਲਿਆਂ, ਮੀਡੀਆ ਅਤੇ ਸੰਵਿਧਾਨਕ ਤੇ ਨਿਆਂਇਕ ਸੰਸਥਾਵਾਂ ’ਤੇ ਸਰਕਾਰ ਦਾ ਕੰਟਰੋਲ ਹੈ।ਕਾਂਗਰਸ ਪ੍ਰਧਾਨ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਚੋਣ ਬਾਂਡ ਦੇ ਜੋ ਵੇਰਵੇ ਮਿਲੇ ਹਨ, ਉਹ ਹੈਰਾਨੀਜਨਕ ਅਤੇ ਸ਼ਰਮਨਾਕ ਹਨ। ਇਸ ਕਾਰਨ ਦੇਸ਼ ਦੇ ਅਕਸ ਨੂੰ ਠੇਸ ਪਹੁੰਚੀ ਹੈ। ਪਿਛਲੇ 70 ਸਾਲਾਂ ਵਿੱਚ ਨਿਰਪੱਖ ਚੋਣਾਂ ਹੋਈਆਂ ਹਨ। ਸਿਹਤਮੰਦ ਲੋਕਤੰਤਰ ਦਾ ਅਕਸ ਬਣਾਇਆ ਗਿਆ ਸੀ ਪਰ ਅੱਜ ਇਸ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਹੋ ਗਿਆ ਹੈ।

Continues below advertisement

JOIN US ON

Telegram