Sukhbir Badal|ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਨੂੰ ਲੱਗੀ ਗਰਮੀ, ਵਿਗੜ ਗਈ ਸਿਹਤ

Continues below advertisement

Sukhbir Badal|ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਨੂੰ ਲੱਗੀ ਗਰਮੀ, ਵਿਗੜ ਗਈ ਸਿਹਤ

#SukhbirSinghBadal #PunjabBachaoYatra #CMMann #Bhagwantmann #Punjab #BikramMajithiya #abplive #abpsanjha 

ਕਈ ਦਿਨਾਂ ਤੋਂ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਓ ਯਾਤਰਾ ਤੇ ਨਿਕਲੇ ਹੋਏ ਨੇ ਪਰ ਇਸੇ ਦੌਰਾਨ ਉਨ੍ਹਾਂ ਦੀ ਸਿਹਤ ਵਿਗੜ ਗਈ, 
ਪਿਛਲੇ ਕਈ ਦਿਨਾਂ ਤੋਂ ਵੱਧ ਰਹੀ ਗਰਮੀ ਦੇ ਵਿਚਕਾਰ ਸੁਖਬੀਰ ਬਾਦਲ ਪੰਜਾਬ ਬਚਾਓ ਯਾਤਰਾ ਦੌਰਾਨ ਲੋਕਾਂ ਨੂੰ ਮਿਲਣ 'ਚ ਰੁੱਝੇ ਹੋਏ ਸਨ। ਗਰਮੀ ਕਾਰਨ ਉਨ੍ਹਾਂ ਦੀ ਸਿਹਤ ਥੋੜ੍ਹੀ ਨਾਸਾਜ਼ ਹੋ ਗਈ ਹੈ। ਇਸ ਦਾ ਬਾਵਜੂਦ ਪੰਜਾਬ ਬਚਾਓ ਯਾਤਰਾ ਜਾਰੀ ਰਹੇਗੀ। ਹੁਣ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਪੰਜਾਬ ਬਚਾਓ ਯਾਤਰਾ ਦੀ ਕਮਾਨ ਸੰਭਾਲਣਗੇ।ਪੰਜਾਬ ਬਚਾਓ ਯਾਤਰਾ ਅੱਜ ਲੁਧਿਆਣਾ ਦੇ ਪਾਇਲ ਤੋਂ ਰਵਾਨਾ ਹੋਣੀ ਸੀ ਪਰ ਹੁਣ ਇਸ ਯਾਤਰਾ ਦੀ ਅਗਵਾਈ ਬਿਕਰਮ ਮਜੀਠੀਆ ਨੇ ਸਾਂਭੀ,  ਜਾਣਕਾਰੀ ਅਨੁਸਾਰ ਗਰਮੀ ਕਾਰਨ ਸੁਖਬੀਰ ਬਾਦਲ ਦੀ ਹਾਲਤ ਵਿਗੜ ਗਈ ਹੈ। ਇਸ ਤੋਂ ਬਾਅਦ ਉਨ੍ਹਾਂ ਲਈ ਯਾਤਰਾ 'ਚ ਹਿੱਸਾ ਲੈਣਾ ਮੁਸ਼ਕਲ ਹੋ ਗਿਆ।ਪੰਜਾਬ ਬਚਾਓ ਯਾਤਰਾ ਦੌਰਾਨ ਸੁਖਬੀਰ ਬਾਦਲ ਦੀ ਸਿਹਤ ਵਿਗੜਨ ਤੋਂ ਬਾਅਦ ਵਿਰੋਧੀ ਪਾਰਟੀਆਂ ਇੱਕ ਵਾਰ ਫਿਰ ਅਕਾਲੀ ਦਲ ਨੂੰ ਘੇਰਨ ਦੀ ਤਿਆਰੀ ਵਿੱਚ ਹਨ। ਹਾਲ ਹੀ 'ਚ ਮੁੱਖ ਮੰਤਰੀ ਭਗਵੰਤ ਮਾਨ ਆਪਣੀਆਂ ਰੈਲੀਆਂ ਤੇ ਭਾਸ਼ਣਾਂ 'ਚ ਸੁਖਬੀਰ ਬਾਦਲ ਨੂੰ ਤਾਅਨੇ ਮਾਰ ਰਹੇ ਹਨ। ਪਿਛਲੀ ਰੈਲੀ ਵਿੱਚ ਹੀ ਸੀਐਮ ਮਾਨ ਨੇ ਕਿਹਾ ਸੀ ਕਿ ਸੁਖਬੀਰ ਬਾਦਲ ਬਾਹਰ ਦਾ ਤਾਪਮਾਨ ਦੇਖ ਕੇ ਆਪਣੀ ਪੰਜਾਬ ਬਚਾਓ ਯਾਤਰਾ ਕੱਢਦੇ ਹਨ। ਪੰਜਾਬ ਵਿੱਚ ਅਕਾਲੀ ਦਲ-ਭਾਜਪਾ 1997 ਤੋਂ ਬਾਅਦ ਪਹਿਲੀ ਵਾਰ ਵੱਖ-ਵੱਖ ਲੋਕ ਸਭਾ ਚੋਣਾਂ ਲੜਨ ਜਾ ਰਹੇ ਹਨ। ਦੋਵੇਂ ਪਾਰਟੀਆਂ ਨੇ 2022 ਦੀਆਂ ਚੋਣਾਂ ਵੀ ਵੱਖੋ-ਵੱਖ ਲੜੀਆਂ ਸਨ ਤੇ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਦੋਵੇਂ ਪਾਰਟੀਆਂ ਇੱਕ ਵਾਰ ਫਿਰ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਮੈਦਾਨ 'ਚ ਹਨ।

Continues below advertisement

JOIN US ON

Telegram