Tarn Taran 'ਚ 2 drones 'ਤੇ BSF ਨੇ 9 ਰਾਉਂਡ ਫਾਇਰਿੰਗ ਕਰ ਭਜਾਇਆ
Continues below advertisement
ਤਰਨਤਾਰਨ: ਵੀਰਵਾਰ ਤੜਕੇ ਪਾਕਿਸਤਾਨ ਤੋਂ ਭਾਰਤੀ ਖੇਤਰ ਵਿੱਚ ਘੁਸਪੈਠ ਕਰਨ ਵਾਲੇ ਇੱਕ ਡਰੋਨ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਮੌਕੇ 'ਤੇ ਤਾਇਨਾਤ ਬੀਐਸਐਫ ਦੇ ਜਵਾਨਾਂ ਨੇ 9 ਰਾਉਂਡ ਫਾਇਰ ਕੀਤੇ ਅਤੇ ਦੋਵੇਂ ਡਰੋਨਾਂ ਨੂੰ ਭਜਾ ਦਿੱਤਾ। ਇਹ ਡਰੋਨ ਭਿੱਖੀਵਿੰਡ ਦੀ ਚੌਕੀ ਕੇ.ਐਸ.ਵਾਲਾ ਅਤੇ ਬੀਓਪੀ ਮਹਿੰਦਰਾ ਵਿਖੇ ਦੇਖੇ ਗਏ। ਅਮਰਕੋਟ ਸੈਕਟਰ ਵਿੱਚ ਤਾਇਨਾਤ ਬੀਐਸਐਫ ਦੀ 103 ਬਟਾਲੀਅਨ ਦੇ ਜਵਾਨਾਂ ਨੇ ਬੁੱਧਵਾਰ ਰਾਤ 3:10 ਵਜੇ ਬੀਓਪੀ ਕੇਐਸ ਵਾਲਾ ਵਿੱਚ ਸਥਿਤ ਬੁਰਜੀ ਨੰਬਰ-138 ਨੇੜੇ ਇੱਕ ਵੱਡਾ ਡਰੋਨ ਦੇਖਿਆ। ਕਰੀਬ ਤਿੰਨ ਮਿੰਟ ਤੱਕ ਇਹ ਡਰੋਨ ਭਾਰਤੀ ਖੇਤਰ ਦੇ ਉੱਪਰ ਉੱਡਦਾ ਰਿਹਾ। ਇਸ ਤੋਂ ਬਾਅਦ, ਜਵਾਬੀ ਕਾਰਵਾਈ ਵਿੱਚ, ਬੀਐਸਐਫ ਦੇ ਜਵਾਨਾਂ ਨੇ ਪਹਿਲਾਂ ਇੱਕ ਈਐਲਯੂ ਬੰਬ ਸੁੱਟਿਆ ਅਤੇ ਫਿਰ ਛੇ ਰਾਉਂਡ ਫਾਇਰ ਕੀਤੇ। ਗੋਲੀਬਾਰੀ ਤੋਂ ਬਾਅਦ ਡਰੋਨ ਵਾਪਸ ਪਰਤਿਆ।
Continues below advertisement
Tags :
Punjab News PAKISTAN Tarn Taran BSF Jawans Drones ABP Sanjha Indian Territory Bhikkhiwind Chowki Amarkot Sector ELU Bomb