Himachal 'ਚ ਦਿਲ ਦਹਿਲਾਉਣ ਵਾਲਾ ਹਾਦਸਾ , 7 ਪੰਜਾਬੀ ਨੌਜਵਾਨਾਂ ਦੀਝੀਲ 'ਚ ਡੁੱਬਣ ਕਾਰਨ ਮੌਤ

Continues below advertisement

Himachal 'ਚ ਦਿਲ ਦਹਿਲਾਉਣ ਵਾਲਾ ਹਾਦਸਾ , 7 ਪੰਜਾਬੀ ਨੌਜਵਾਨਾਂ ਦੀਝੀਲ 'ਚ ਡੁੱਬਣ ਕਾਰਨ ਮੌਤ

ਊਨਾ : ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਗੋਬਿੰਦ ਸਾਗਰ ਝੀਲ 'ਚ ਡੁੱਬਣ ਕਾਰਨ ਪੰਜਾਬ ਦੇ 7 ਨੌਜਵਾਨਾਂ ਦੀ ਮੌਤ ਹੋ ਗਈ ਹੈ। ਊਨਾ ਦੇ ਐੱਸ.ਪੀ. ਮੁਤਾਬਕ 7 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਮ੍ਰਿਤਕ ਨੌਜਵਾਨ ਮੋਹਾਲੀ ਜ਼ਿਲ੍ਹੇ ਦੇ ਬਨੂੰੜ ਨਾਲ ਸਬੰਧਿਤ ਸੀ। ਗੋਬਿੰਦ ਸਾਗਰ ਲਾਠੀਆਂ ਨੇੜੇ ਝੀਲ ਵਿੱਚ ਨਹਾਉਣ ਲਈ ਉਤਰੇ ਤਾਂ ਅਚਾਨਕ ਡੁੱਬ ਗਏ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਹੈ।

ਪੁਲਿਸ ਥਾਣਾ ਬੰਗਾਣਾ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਕੌਲਕਾ ਬਾਬਾ ਗਰੀਬ ਦਾਸ ਮੰਦਿਰ ਨੇੜੇ ਗੋਵਿੰਦ ਸਾਗਰ ਝੀਲ 'ਚ ਬਾਅਦ ਦੁਪਹਿਰ ਕਰੀਬ 3.50 ਵਜੇ ਵਾਪਰੀ ਹੈ। ਪੁਲਿਸ ਨੂੰ 7 ਨੌਜਵਾਨਾਂ ਦੇ ਡੁੱਬਣ ਦੀ ਸੂਚਨਾ ਮਿਲੀ ਹੈ। ਦਰਅਸਲ 'ਚ 11 ਵਿਅਕਤੀ ਜ਼ਿਲ੍ਹਾ ਮੋਹਾਲੀ ਦੇ ਪਿੰਡ ਬਨੂੜ ਤੋਂ ਬਾਬਾ ਬਾਲਕ ਨਾਥ ਮੰਦਰ ਜਾ ਰਹੇ ਸਨ। ਬਾਬਾ ਗਰੀਬਦਾਸ ਮੰਦਿਰ ਦੇ ਕੋਲ ਗੋਵਿੰਦਸਾਗਰ ਝੀਲ ਵਿੱਚ ਇਸ਼ਨਾਨ ਕਰਨ ਲੱਗੇ। ਪਾਣੀ ਡੂੰਘਾ ਹੋਣ ਕਾਰਨ ਸੱਤ ਨੌਜਵਾਨਾਂ ਦੀ ਡੁੱਬਣ ਨਾਲ ਮੌਤ ਹੋ ਗਈ।

ਚਾਰ ਨੌਜਵਾਨ ਕਿਸੇ ਤਰ੍ਹਾਂ ਪਾਣੀ ਵਿੱਚੋਂ ਬਾਹਰ ਆਏ ਅਤੇ ਮਦਦ ਲਈ ਰੌਲਾ ਪਾਉਣ ਲੱਗੇ। ਸਥਾਨਕ ਲੋਕ ਵੀ ਮਦਦ ਲਈ ਪਹੁੰਚ ਗਏ ਪਰ ਡੁੱਬੇ ਨੌਜਵਾਨ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ। ਪੁਲਿਸ ਅਤੇ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਗੋਤਾਖੋਰ ਝੀਲ 'ਚ ਉਤਰੇ ,ਜਿਸ ਤੋਂ ਬਾਅਦ ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ। 

ਐਸਡੀਐਮ ਬੰਗਾਨਾ ਯੋਗਰਾਜ ਧੀਮਾਨ ਨੇ ਦੱਸਿਆ ਕਿ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਪੰਜਾਬ ਦੇ ਸੱਤ ਨੌਜਵਾਨਾਂ ਦੀ ਮੌਤ ਹੋ ਗਈ ਹੈ। ਲਾਸ਼ਾਂ ਨੂੰ ਪੋਸ

Continues below advertisement

JOIN US ON

Telegram