ABP Sanjha 'ਤੇ ਵੇਖੋ 07 ਸਤੰਬਰ 2022, ਦੁਪਹਿਰ 02:00 ਵਜੇ ਦੀਆਂ Headlines
ਤਨਖਾਹ ਉਡੀਕਦੇ ਪੰਜਾਬ ਦੇ ਮੁਲਾਜ਼ਮ: ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਅਜੇ ਤੱਕ ਨਹੀਂ ਮਿਲੀ ਅਗਸਤ ਮਹੀਨੇ ਦੀ ਤਨਖਾਹ, ਪੁਲਿਸ, ਖੇਤੀਬਾੜੀ, ਸਿਹਤ ਅਤੇ ਸਿੱਖਿਆ ਮਹਿਕਮੇ ਦੀ ਮੁਲਾਜ਼ਮਾਂ 'ਚ ਨਾਰਾਜ਼ਗੀ
‘ਸ਼ਾਮ ਤੱਕ ਆਵੇਗੀ ਤਨਖ਼ਾਹ’: ਤਨਖਾਹ ‘ਚ ਹਫਤਾ ਹੋਈ ਦੇਰੀ 'ਤੇ ਖ਼ਜ਼ਾਨਾ ਮੰਤਰੀ ਦਾ ਤਰਕ, ਬੋਲੇ-3-4 ਦਿਨ ਦੀ ਦੇਰੀ ਨਾਲ ਨਹੀਂ ਪੈਂਦਾ ਕੋਈ ਫਰਕ, ਪ੍ਰੋਸੈਸ ਕਰਕੇ ਹੋਈ ਦੇਰ, ਸ਼ਾਮ ਤੱਕ ਖਾਤਿਆਂ ਚ ਆ ਜਾਵੇਗੀ ਤਨਖ਼ਾਹ
AAP ਦਾ 'ਮਿਸ਼ਨ ਹਰਿਆਣਾ': ਅੱਜ ਤੋਂ 2 ਦਿਨਾਂ ਹਰਿਆਣਾ ਦੌਰੇ 'ਤੇ ਕੇਜਰੀਵਾਲ ਤੇ ਭਗਵੰਤ ਮਾਨ, 'ਮੇਕ ਇੰਡੀਆ ਨੰਬਰ ਵਨ' ਮੁਹਿੰਨ ਦੀ ਕਰਨਗੇ ਸ਼ੁਰੂਆਤ, ਸੋਨਾਲੀ ਫੋਗਾਟ ਦੇ ਪਰਿਵਾਰ ਨਾਲ ਵੀ ਕਰਨਗੇ ਮੁਲਾਕਾਤ
ਇਨਕਮ ਟੈਕਸ ਦਾ ਵੱਡਾ ਐਕਸ਼ਨ: ਦੇਸ਼ ਭਰ ਵਿੱਚ ਇਨਕਮ ਟੈਕਸ ਵਿਭਾਗ ਦਾ ਵੱਡਾ ਐਕਸ਼ਨ, ਦਿੱਲੀ, ਮੁੰਬਈ ਸਣੇ ਦੇਸ਼ ਦੇ 50 ਤੋਂ ਵਧ ਠਿਕਾਣਿਆਂ ਤੇ ਰੇਡ, ਟੈਕਸ ਚੋਰੀ ਤੇ ਸਿਆਸੀ ਫੰਡਿੰਗ ਨੂੰ ਲੈ ਕੇ ਛਾਪੇਮਾਰੀ
ਧਮਕੀ ਦੇਣ ਵਾਲਾ ਗ੍ਰਿਫਤਾਰ: ਮੂਸੇਵਾਲਾ ਦੇ ਪਿਤਾ ਨੂੰ ਧਮਕੀ ਦੇਣ ਵਾਲਾ ਇੱਕ ਮੁਲਜ਼ਮ ਰਾਜਸਥਾਨ ਤੋਂ ਗ੍ਰਿਫਤਾਰ, ਮਾਨਸਾ ਪੁਲਿਸ ਨੇ ਕੀਤਾ ਕਾਬੂ, ਈ-ਮੇਲ ਰਾਹੀਂ ਬਲਕੌਰ ਸਿੰਘ ਨੂੰ ਜਾਨ ਤੋਂ ਮਾਰਨ ਦੀ ਮਿਲੀ ਸੀ ਧਮਕੀ