ABP Sanjha 'ਤੇ ਵੇਖੋ 27 ਅਗਸਤ ਸਵੇਰੇ 07:00 ਵਜੇ ਦੀਆਂ Headlines

Continues below advertisement

ਆਸ਼ੂ ਦੀ ਅੱਜ ਕੋਰਟ 'ਚ ਪੇਸ਼ੀ: ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਅੱਜ ਖ਼ਤਮ ਹੋ ਰਿਹਾ ਰਿਮਾਂਡ, ਲੁਧਿਆਣਾ ਕੋਰਟ 'ਚ ਹੋਵੇਗੀ ਪੇਸ਼ੀ, ਕਰੀਬ 2 ਹਜ਼ਾਰ ਕਰੋੜ ਦੇ ਟੈਂਡਰ ਘੁਟਾਲੇ 'ਚ ਵਿਜੀਲੈਂਸ ਨੇ ਕੀਤਾ ਹੈ ਗ੍ਰਿਫਤਾਰ

ਵਿਜੀਲੈਂਸ ਦੀ ਸ਼ਿਕਾਇਤ 'ਤੇ ਐਕਸ਼ਨ ਕਦੋਂ ?: ਵਿਜੀਲੈਂਸ ਦੀ ਸ਼ਿਕਾਇਤ ਦੇ ਚਾਰ ਦਿਨ ਬਾਅਦ ਵੀ ਰਵਨੀਤ ਬਿੱਟੂ ਖਿਲਾਫ ਨਹੀਂ ਹੋਇਆ ਐਕਸ਼ਨ, ਆਸ਼ੂ ਦੀ ਗ੍ਰਿਫਤਾਰੀ ਲਈ ਪਹੁੰਚੇ ਵਿਜੀਲੈਂਸ ਅਧਿਕਾਰੀਆਂ ਨੂੰ ਕਿਹਾ ਸੀ 'ਚੋਰ'

ਮੈਡਲ ਜੇਤੂਆਂ ਦਾ ਸਨਮਾਨ: ਕਾਮਨਵੈਲਥ ਖੇਡਾਂ 'ਚ ਮੈਡਲ ਲਿਆਉਣ ਵਾਲੇ ਪੰਜਾਬ ਦੇ ਖਿਡਾਰੀਆਂ ਦਾ ਅੱਜ ਮਾਨ ਸਰਕਾਰ ਕਰੇਗੀ ਸਨਮਾਨ, 23 ਖਿਡਾਰੀਆਂ ਨੂੰ ਚੰਡੀਗੜ੍ਹ 'ਚ ਦਿੱਤੀ ਜਾਵੇਗੀ ਇਨਾਮੀ ਰਾਸ਼ੀ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਹਾੜਾ: ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਲੱਗੀਆਂ ਰੌਣਕਾਂ, ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਪਹੁੰਚ ਰਹੀ ਸੰਗਤ

ਪਾਕਿ 'ਚ ਟੁੱਟਿਆ ਡੈਮ-ਲੱਗੀ ਐਮਰਜੈਂਸੀ: ਪਾਕਿਸਤਾਨ 'ਚ ਹੜ੍ਹ ਕਾਰਨ ਹਾਲਾਤ ਖ਼ਰਾਬ, ਖੈਬਰ ਪਖਤੂਨਵਾ 'ਚ ਡੈਮ ਟੁੱਟਣ ਕਾਰਨ ਮਚੀ ਤਬਾਹੀ, ਇੱਕ ਹਜ਼ਾਰ ਲੋਕਾਂ ਦੀ ਮੌਤ ਤੋਂ ਬਾਅਦ ਲਾਈ ਗਈ ਐਮਰਜੈਂਸੀ

Continues below advertisement

JOIN US ON

Telegram