ਜਥੇਦਾਰ ਨੇ ਦੱਸਿਆ- ਆਖਰ SGPC ਨੂੰ ਕਿਉਂ ਤੋੜਨਾ ਚਾਹੁੰਦੀ ਭਾਰਤ ਸਰਕਾਰ?

Continues below advertisement
ਸ਼੍ਰੋਮਣੀ ਗੁਰਦੂਆਰਾ ਪ੍ਰੰਬਧਕ ਕਮੇਟੀ ਦਾ ਸ਼ਤਾਬਦੀ ਸਮਾਗਮ ਅੱਜ ਅੰਮ੍ਰਿਤਸਰ ਵਿਖੇ ਮਨਾਇਆ ਗਿਆ। ਸ਼ਤਾਬਦੀ ਸਮਾਗਮ ਦੌਰਾਨ  ਵੱਖ ਵੱਖ ਹਸਤੀਆਂ ਵੱਲੋਂ ਐਸਜੀਪੀਸੀ ਦੇ ਸ਼ਾਨਾਮਤੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਭਾਸ਼ਣ 'ਚ ਕਿਹਾ ਕਿ ਸਮੇਂ ਐਸਜੀਪੀਸੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਅੱਜ ਫਿਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਲ 1984 'ਚ ਵੀ ਸਰਕਾਰ ਨੇ ਐਸਜੀਪੀਸੀ ਨੂੰ ਤੋੜਨ ਦਾ ਕੰਮ ਕੀਤਾ, ਪਰ ਦਾਲ ਨਹੀ ਗਲੀ। ਅੱਜ ਸਰਕਾਰ ਐਸਜੀਪੀਸੀ ਨੂੰ ਕਿਉਂ ਤੋੜਨਾ ਚਾਹੁੰਦੀ ਹੈ। ਕਿਉੰਕਿ ਐਸਜੀਪੀਸੀ ਇਕ ਆਜ਼ਾਦ ਸਟੇਟ ਦਾ ਰੁਤਬਾ ਰੱਖਦੀ ਹੈ ਇਸ ਲਈ ਐਸਜੀਪੀਸੀ ਭਾਰਤੀ ਹੁਕਮਰਾਨਾ ਦੀ ਅੱਖ ਨੂੰ ਚੁੱਬਦੀ ਹੈ।
Continues below advertisement

JOIN US ON

Telegram