ਜਹਿਰੀਲੀ ਸ਼ਰਾਬ ਕਾਂਡ ਦੀ 1 ਸਾਲ ਬਾਅਦ ਕਿੱਥੇ ਪਹੁੰਚੀ ਜਾਂਚ, Abp sanjha ਨੇ ਕੀਤੀ ਪੜਤਾਲ

Continues below advertisement

ਪੰਜਾਬ ਵਿਚ ਪਿਛਲੇ ਸਾਲ ਜੁਲਾਈ ਦੇ ਮਹੀਨੇ ਤਿੰਨ ਜਿਲਿਆ ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਪਿੰਡਾਂ 'ਚ ਜਹਿਰੀਲੀ ਸ਼ਰਾਬ ਪੀਣ ਨਾਲ ਸੱਥਰ ਵਿਛ ਗਏ ਸਨ ਤੇ 100 ਤੋੰ ਵੱਧ ਹੋਈਆਂ ਮੌਤਾਂ ਨੇ ਸਰਕਾਰ ਦੀ ਢਿੱਲੀ ਕਾਰਗੁਜਾਰੀ ਦੀ ਪੋਲ ਖੋਲ ਕੇ ਰੱਖ ਦਿੱਤੀ ਸੀ। ਸਭ ਤੋੰ ਵੱਧ ਮੌਤਾਂ (84) ਤਰਨਤਾਰਨ ਜਿਲੇ 'ਚ ਹੋਈਆਂ ਸਨ ਤੇ ਤਰਨਤਾਰਨ ਪੁਲਸ ਨੇ ਹੀ ਇਸ ਮਾਮਲੇ 'ਚ ਜਾਂਚ ਸ਼ੁਰੂ ਕਰਦਿਆਂ ਤਿੰਨ ਅੇੈਫਆਈਆਰ ਦਰਜ ਕੀਤੀਆਂ ਸਨ। ਇਸ ਮਾਮਲੇ 'ਚ ਪੁਲਸ ਨੇ ਕਤਲ ਦੀ ਧਾਰਾ ਤਹਿਤ ਵੀ ਕੁਝ ਮੁਲਜਮਾਂ ਨੂੰ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਸੀ। ਪੰਜਾਬ ਸਰਕਾਰ ਵੱਲੋੰ ਇਸ ਕਾਂਡ ਚ ਮਾਰੇ ਗਏ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਪੰਜ ਲੱਖ ਰੁਪੈ ਮੁਆਵਜਾ ਵੀ ਦਿੱਤਾ ਸੀ ਪਰ ਹਾਲੇ ਵੀ ਕੁਝ ਪਰਿਵਾਰ ਅਜਿਹੇ ਹਨ ਜਿਨਾਂ ਨੂੰ ਹਾਲੇ ਵੀ ਸਰਕਾਰ ਦਾ ਮੁਆਵਜਾ ਨਹੀਂ ਮਿਲਿਆ। ਤਰਨਤਾਰਨ ਜਿਲੇ ਦੇ ਪਿੰਡ ਪੰਡੋਰੀ ਗੋਲਾ 'ਚ 11 ਲੋਕਾਂ ਦੀ ਮੌਤ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆ ਸੀ ਤੇ ਇਨਾਂ 'ਚ ਹੀਰਾ ਸਿੰਘ, ਦਿਲਬਾਗ ਤੇ ਬਾਵੜੀ ਦੇ ਪਰਿਵਾਰ ਹਾਲੇ ਵੀ ਸਰਕਾਰ ਦੇ ਮੁਆਵਜੇ ਨੂੰ ਉਡੀਕ ਰਹੇ ਹਨ। ਦਿਲਬਾਗ ਸਿੰਗਹ ਦੇ ਪਰਿਵਾਰ ਦੀ ਹਾਲਤ ਬੇਹਦ ਤਰਸਯੋਗ ਜੈ ਤੇ ਉਸ ਦੀ ਮਾਂ ਕੁਲਦੀਪ ਕੌਰ ਲੋਕਾਂ ਦੇ ਘਰਾਂ ਚ ਕੰਮ ਕਰਕੇ ਆਪਣੀ ਨੂੰਹ ਤੇ ਤਿੰਨ ਪੋਤੀਆਂ ਨੂੰ ਪਾਲ ਰਹੀ ਹੈ ਤੇ ਸਰਕਾਰ ਨੂੰ ਦੁਹਾਈ ਦਿੰਦੀ ਹੈ ਕਿ ਉਸ ਨੂੰ ਮੁਆਵਜਾ ਦਿੱਤਾ ਜਾਵੇ। ਬਾਵੜੀ ਦੀ ਮੌਤ ਤੋਂ ਬਾਦ ਉਸ ਦੀ ਇਕਲੌਤੀ ਧੀ ਨੂੰ  ਉਸ ਦਾ ਭਰਾ ਪਾਲ ਰਿਹਾ ਹੈ ਕਿਉਂਕਿ ਉਸ ਦੀ ਪਤਨੀ ਦੀ ਪਹਿਲਾ ਮੌਤ ਹੋ ਚੁੱਕੀ ਹੈ। ਹੀਰਾ ਸਿੰਘ ਦੀ ਪਤਨੀ ਗਰੀਬੀ ਕਾਰਨ ਆਪਣੇ ਬੱਚੇ ਲੈ ਕੇ ਆਪਣੇ ਪੇਕੇ ਚਲੀ ਗਈ ਤੇ ਸਰਕਾਰ ਨੇ ਉਨਾਂ ਨੂੰ ਮੁਆਵਜਾ ਨਹੀਂ ਦਿੱਤਾ। ਹੀਰੇ ਦੇ ਪਰਿਵਾਰ ਦਾ ਦੋਸ਼ ਹੈ ਪੁਲਸ ਨੇ ਕਾਰਵਾਈ 'ਚ ਵੀ ਪੱਖਪਾਤ ਕੀਤਾ ਤੇ ਅਸਲ ਮੁਲਜਮਾਂ ਖਿਲਾਫ ਠੋਸ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਪੁਲਸ ਇਸ ਮਾਮਲੇ 'ਚ ਠੋਸ ਕਾਰਵਾਈ ਕਰਨ ਦਾ ਦਾਅਵਾ ਕਰਦੀ ਹੈ ਤਰਨਤਾਰਨ ਜਿਲੇ ਦੇ ਅੇੈਸਅੇੈਸਪੀ ਧਰੁੰਮਨ ਨਿੰਭਾਲੇ ਨੇ ਦੱਸਿਆ ਕਿ ਪੁਲਸ ਨੇ ਮੁਲਜਮਾਂ ਦੀ ਭੂਮਿਕਾ ਮੁਤਾਬਕ ਉਨਾਂ ਨੂੰ ਵੱਖ ਵੱਖ ਧਾਰਾ ਤਹਿਤ ਮੁਲਜਮਾਂ ਨੂੰ ਨਾਮਜਦ ਕੀਤਾ ਗਿਆ ਤੇ ਮੁੱਖ ਮੁਲਜਮਾਂ ਨੂੰ ਕਤਲ ਦੀ ਧਾਰਾ ਤਹਿਤ ਨਾਮਜਦ ਕੀਤਾ ਗਿਆ ਸੀ ਤੇ ਸਾਰੇ ਮੁਲਜਮ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਜਦਕਿ ਰਛਪਾਲ ਸਿੰਘ ਨਾਂ ਦਾ ਇਕ ਮੁਲਜਮ ਫਰਾਰ ਹੈ ਤਾਂ ਪੁਲਸ ਨੇ ਉਸਦੀ ਅੱਠ ਕਰੋੜ ਦੀ ਜਾਇਦਾਦ ਫ੍ਰੀਜ ਕਰਵਾ ਦਿੱਤੀ ਹੈ। ਪੁਲਸ ਵੱਲੋੰ ਤਿੰਨ ਦਰਜ ਮਾਮਲਿਆਂ 'ਚ ਚਲਾਣ ਦੇ ਦਿੱਤੇ ਗਏ ਹਨ ਤੇ ਅਦਾਲਤੀ ਪ੍ਰਕਿਰਿਆ ਵੀ ਤੇਜੀ ਨਾਲ ਚੱਲ ਰਹੀ ਹੈ। ਨਿੰਭਾਲੇ ਨੇ ਦੱਸਿਆ ਕਿ ਪੁਲਸ ਦੀ ਸਖਤੀ ਕਾਰਨ ਹੁਣ ਨਾਜਾਇਜ ਸ਼ਰਾਬ ਦੇ ਕਾਰੋਬਾਰ ਤੇ ਹੋਰ ਨਸ਼ੀਲੇ ਪਦਾਰਥਾਂ ਨੂੰ ਕਾਫੀ ਠੱਲ ਪਈ ਹੈ ਤੇ ਪੁਲਸ ਵੱਲੋੰ ਲਗਾਤਾਰ ਕਾਰਵਾਈ ਜਾਰੀ ਹੈ ਜਿਸ ਦੇ ਨਤੀਜੇ ਵਜੋਂ ਪਿਛਲੇ ਸਮੇੰ ਚ ਪੁਲਸ ਨੇ ਵੱਡੀ ਮਾਤਰਾ 'ਚ ਨਾਜਾਇਜ ਸ਼ਰਾਬ ਬਰਾਮਦ ਕੀਤੀ

Continues below advertisement

JOIN US ON

Telegram