Amritsar loot| ਦਿਨ ਦਿਹਾੜੇ ਘਰ 'ਚ ਦਾਖਿਲ ਹੋਏ ਲੁਟੇਰੇ, ਘਰ 'ਚ ਇੱਕਲੀ ਔਰਤ ਨੇ ਬਹਾਦਰੀ ਨਾਲ ਬਚਾਈ ਜਾਨ

Continues below advertisement

ਘਰ 'ਚ ਇੱਕਲੀ ਔਰਤ ਨੇ ਬਹਾਦਰੀ ਨਾਲ ਬਚਾਈ ਜਾਨ

ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਲੁਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਕੀਤੀ ਗਈ ਕੋਸਿਸ਼ 
 
ਵੇਰਕਾ ਦੇ ਸਟਾਰ ਐਵਿਨਿਊ ਇਲਾਕੇ ਦੀ ਇਹ ਘਟਨਾ ਹੈ 
 
ਲੁੱਟ ਕਰਨ ਆਏ ਨੋਜਵਾਨ ਸੀਸੀ ਟੀਵੀ ਕੈਮਰੇ ਵਿੱਚ ਹੋਏ ਕੈਦ
 
ਘਰ ਵਿਚ ਇਕੱਲੀ ਔਰਤ ਤੇ ਉਸਦੇ ਦੋ ਛੋਟੇ ਬੱਚੇ ਮਜੂਦ ਸਨ 
 
ਔਰਤ ਨੇ ਘਰ ਦੇ ਕਮਰੇ ਬੰਦ ਕਰਕੇ ਬਚਾਈ ਆਪਣੀ ਜਾਨ 
 
ਦਸਿਆ ਜਾ ਰਿਹਾ ਕਿ ਲੁਟੇਰਿਆਂ ਕੋਲ਼ ਹਥੀਆਰ ਵੀ ਸਨ ਜਿਸ ਨਾਲ ਕੋਈ ਵੀ ਨੁਕਸਾਨ ਹੋ ਸਕਦਾ ਸੀ
 
ਇਹ ਘਰ ਸੁਨਿਆਰੇ ਦਾ ਕੰਮ ਕਰਨ ਵਾਲੇ ਜਗਜੀਤ ਜਿਊਲਰ ਦਾ ਹੈ 
 
ਜਗਜੀਤ ਓਸ ਸਮੇ ਆਪਣੀ ਦੁਕਾਨ ਤੇ ਮੌਜੂਦ ਸੀ ਜਦੋਂ ਇਹ ਘਟਨਾ ਘਟੀ 
 
ਪੀੜਿਤ ਨੇ ਦੱਸਿਆ ਕਿ ਉਹ ਘਰ ਦੀ ਦੀਵਾਰ ਟੱਪ ਕੇ ਉਹ ਅੰਦਰ ਦਾਖਲ ਹੋ ਗਏ ਤੇ ਪੀੜਤ ਔਰਤ ਨੇ ਆਪਣੇ ਘਰ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲਏ 
 
ਕਾਫੀ ਚੀਕਾਂ ਮਾਰਨ ਤੋਂ ਬਾਅਦ ਲੁਟੇਰੇ ਫਰਾਰ ਹੋ ਗਏ 
 
ਉੱਥੇ ਪੀੜਿਤ ਦਾ ਕਹਿਣਾ ਹੈ ਕਿ ਥਾਣਾ ਵੇਰਕੇ ਦੀ ਪੁਲਿਸ ਅਧਿਕਾਰੀ ਨੂੰ ਜਦੋਂ ਫੋਨ ਕੀਤਾ ਤੇ ਉਸ ਨੇ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ
 
ਅੰਮ੍ਰਿਤਸਰ ਦੇ ਵੇਰਕਾ ਦੇ ਸਟਾਰ ਐਵਨਿਊ ਇਲਾਕੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਦੱਸਦੇ ਹਨ ਕਿ ਵੇਰਕਾ ਦੇ ਸਟਾਰ ਐਵਨਿਊ ਇਲਾਕੇ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਜਦੋਂ ਤਿੰਨ ਨੌਜਵਾਨ ਨਕਾਬਪੋਸ਼ ਲੁਟੇਰੇ ਇੱਕ ਘਰ ਵਿੱਚ ਦਾਖਲ ਹੋ ਗਏ ਜਿਸ ਦੀ ਸਾਰੀ ਘਟਨਾ ਸੀਸੀ ਟੀਵੀ ਕੈਮਰੇ ਵਿੱਚ ਕੈਦ ਹੋ ਗਈ ਹਾਲਾਂਕਿ ਘਰ ਵਿੱਚ ਇੱਕ ਇਕੱਲੀ ਔਰਤ ਮੌਜੂਦ ਸੀ ਅਤੇ ਉਸਦੇ ਦੋ ਛੋਟੇ ਬੱਚੇ ਮੌਜੂਦ ਸਨ ਅਤੇ ਔਰਤ ਵੱਲੋਂ ਘਰ ਦੇ ਕਮਰੇ ਬੰਦ ਕਰਕੇ ਆਪਣੀ ਜਾਨ ਬਚਾਈ ਗਈ ਅਤੇ ਉੱਥੇ ਹੀ ਲੁਟੇਰੇ ਵੱਲੋਂ ਘਟਨਾ ਨੂੰ ਅੰਜਾਮ ਦੇਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਔਰਤ ਨੇ ਸਮਝ ਅਤੇ ਦਲੇਰੀ ਕਰਦੇ ਹੋਏ ਦਰਵਾਜ਼ਾ ਬੰਦ ਕਰ ਲਿਆ ਹਾਲਾਂਕਿ CCTV ਦੇ ਵਿੱਚ ਨਜ਼ਰ ਵੀ ਆ ਰਿਹਾ ਕਿ ਲੁਟੇਰਿਆਂ ਵੱਲੋਂ ਘਰ ਵਿੱਚ ਦਾਖਿਲ ਹੋਣ ਦੀ ਕੋਸ਼ਿਸ਼ ਕੀਤੀ ਗਈ ਪਰ ਔਰਤ ਵੱਲੋਂ ਉੱਚੀ ਉੱਚੀ ਮਦਦ ਲਈ ਚੀਕਾਂ ਮਾਰਨ ਦੇ ਕਾਰਨ ਲੁਟੇਰੇ ਘਟਨਾ ਨੂੰ ਅੰਜ਼ਾਮ ਦੇਣ ਵਿੱਚ ਅਸਫ਼ਲ ਹੋ ਗਏ ਅਤੇ ਵਾਪਸ ਚਲੇ ਗਏ ਉੱਥੇ ਹੀ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ
Continues below advertisement

JOIN US ON

Telegram