Amritsar 'ਚ ਨੌਜਵਾਨ ਦਾ ਬੇਰਹਿਮੀ ਨਾਲ Murder, ਜਾਣੋ ਪੂਰਾ ਮਾਮਲਾ
Download ABP Live App and Watch All Latest Videos
View In Appਅੰਮ੍ਰਿਤਸਰ: ਬੀਤੀ ਰਾਤ ਹਰਿਮੰਦਰ ਸਾਹਿਬ ਨੇੜੇ ਸਥਿਤ ਇੱਕ ਹੋਟਲ ਦੇ ਬਾਹਰ ਦੋ ਨਿਹੰਗ ਸਿੱਖਾਂ ਵੱਲੋਂ ਕਥਿਤ ਤੌਰ ’ਤੇ ਸਿਗਰਟਨੋਸ਼ੀ ਨੂੰ ਲੈ ਕੇ ਹੋਈ ਤਕਰਾਰ ਦੌਰਾਨ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਹਰਮਨਜੀਤ ਸਿੰਘ ਵਜੋਂ ਹੋਈ। ਇਹ ਘਟਨਾ ਹੋਟਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਸੂਤਰਾਂ ਅਨੁਸਾਰ ਸਿਗਰਟ ਪੀਣ ਨੂੰ ਲੈ ਕੇ ਉਕਤ ਵਿਅਕਤੀ ਅਤੇ ਦੋ ਨਿਹੰਗ ਸਿੱਖਾਂ ਸਮੇਤ ਚਾਰ ਹੋਰ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ। ਤਕਰਾਰ ਤੋਂ ਬਾਅਦ ਹੱਥੋਪਾਈ ਹੋ ਗਈ ਅਤੇ ਵਿਅਕਤੀ 'ਤੇ ਕਥਿਤ ਤੌਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਹਰਮਨਦੀਪ ਸਿੰਘ ਵਾਸੀ ਤਰਨਤਾਰਨ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ ਜਿਸ ਦਾ ਸੁਲਤਾਨਵਿੰਡ ਗੇਟ ਵਾਲੇ ਪਾਸਿਓਂ ਦਰਬਾਰ ਸਾਹਿਬ ਆਉਣ ਵਾਲੇ ਰਸਤੇ 'ਤੇ ਨਿਹੰਗ ਦੇ ਬਾਣੇ 'ਚ ਦੋ ਨੌਜਵਾਨਾਂ ਨਾਲ ਵਿਵਾਦ ਹੋ ਗਿਆ ਤੇ ਦੋਵਾਂ ਨੇ ਤੇਜਧਾਰ ਹਥਿਆਰਾਂ ਨਾਲ ਹਰਮਨਦੀਪ ਦਾ ਕਤਲ ਕਰ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਥਾਣਾ ਬੀ ਡਵੀਜਨ ਦੇ ਐਸਐਚਓ ਮੁਤਾਬਕ ਮ੍ਰਿਤਕ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਕਈ ਵਾਰ ਦੇ ਨਿਸ਼ਾਨ ਹਨ ਤੇ ਪੁਲਿਸ ਨੇ ਹੁਣ ਇਸ ਸੰਬੰਧੀ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।