Bhagwant Mann ਨੇ Bajwa 'ਤੇ ਕੀਤੇ ਤਿਖੇ ਹਮਲੇ, ਜਾਣੋ ਕੀ ਕਿਹਾ

Continues below advertisement

ਪੰਜਾਬ ਵਿਧਾਨ ਸਭਾ ਦੌਰਾਨ ਕਾਂਗਰਸ ਵਲੋਂ ਕੀਤੇ ਗਏ ਹੰਗਾਮੇ 'ਤੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਸ਼ਾਇਦ ਆਪ੍ਰੇਸ਼ਨ ਲੌਟਸ ਦੇ ਫੇਲ ਹੋਣ ਨਾਲ ਬਾਜਵਾ ਨੂੰ ਕੋਈ ਨੁਕਸਾਨ ਹੋ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਿੱਧੇ ਤੌਰ 'ਤੇ ਕਿਹਾ ਕਿ ਇਸ ਦੇ ਨਾਲ ਸਾਬਤ ਹੁੰਦਾ ਹੈ ਕਿ ਦਾਲ 'ਚ ਕੁਝ ਕਾਲਾ ਨਹੀਂ ਸਗੋਂ ਪੂਰੀ ਦਾਲ ਹੀ ਕਾਲੀ ਹੈ। ਭਗਵੰਤ ਮਾਨ ਨੇ ਕਿਹਾ ਕਿ ਭਾਜਪਾ ਅਤੇ ਕਾਂਗਰਸ ਦਾ ਵਿਧਾਨ ਸਭਾ 'ਚ ਕੀਤੇ ਜਾਣ ਵਾਲਾ ਵਤੀਰਾ ਬੇਹੱਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਭਾਜਪਾ ਲੋਕਾਂ ਨਾਲ ਵਿਸ਼ਵਾਸਘਾਤ ਕਰ ਰਹੀ ਹੈ। ਮਾਨ ਨੇ ਇਹ ਵੀ ਕਿਹਾ ਕਿ ਬਾਜਵਾ ਦੀ ਅਗਵਾਈ 'ਚ ਕਾਂਗਰਸ ਬੇਨਕਾਬ ਹੋਈ ਹੈ।

Continues below advertisement

JOIN US ON

Telegram