3 ਅਕਤੂਬਰ ਨੂੰ ਸੈਸ਼ਨ ਦੌਰਾਨ ਗੰਨੇ ਦੀ ਕੀਮਤ ਦਾ ਅਧਿਕਾਰਤ ਐਲਾਨ ਕਰੇਗੀ Mann Government
Continues below advertisement
Punjab government: ਪੰਜਾਬ ਸਰਕਾਰ ਵੱਲੋਂ 3 ਅਕਤੂਬਰ ਨੂੰ ਵਿਧਾਨ ਸਭਾ ਸੈਸ਼ਨ 'ਚ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਜਾਏਗਾ। ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 3 ਅਕਤੂਬਰ 2022 ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਗੰਨੇ ਦੀ ਕੀਮਤ ਦਾ ਅਧਿਕਾਰਤ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 14 ਦਿਨ ਵਿੱਚ ਸਰਕਾਰ ਗੰਨਾ ਦੀ ਪੇਮੈਂਟ ਦਿਵਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ 1 ਨਵੰਬਰ ਤੋਂ ਲੈ ਕੇ 15 ਨਵੰਬਰ ਤੱਕ ਪੰਜਾਬ ਵਿੱਚ ਸਾਰੀਆਂ ਖੰਡਾਂ ਮਿੱਲਾਂ ਹੋ ਚਾਲੂ ਜਾਣਗੀਆਂ। ਕੈਬਨਿਟ ਮੰਤਰੀ ਦੇ ਭਰੋਸੇ ਤੋਂ ਬਾਅਦ ਗੰਨਾ ਕਾਸ਼ਤਕਾਰਾਂ ਨੇ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਵਾਪਸ ਲੈ ਲਿਆ ਹੈ।
Continues below advertisement
Tags :
Sugarcane Farmer Punjab Vidhan Sabha Punjabi News Punjab Cabinet Minister . Punjab Farmer Bhagwant Mann ABP Sanjha Kuldeep Singh Dhaliwal Punjab Rural Development And Panchayat Minister