Punjab Government ਦੇ ਫੈਸਲੇ ਤੋਂ ਲਾਇਸੈਂਸ ਲੈਣ ਦੇ ਇਛੁੱਕ ਕਾਰੋਬਾਰੀ ਪਰੇਸ਼ਾਨ

Continues below advertisement

ਚੰਡੀਗੜ੍ਹ:  ਪੰਜਾਬ ਸਰਕਾਰ ਨੇ ਇਸ ਵੇਲੇ ਖੇਤੀ ਲਈ ਵਰਤੀਆਂ ਜਾਂਦੀਆਂ ਖਾਦਾਂ ਦੇ ਡੀਲਰਾਂ ਦੇ ਨਵੇਂ ਲਾਇਸੰਸ 'ਤੇ ਪਾਬੰਦੀ ਲਗਾ ਦਿੱਤੀ ਹੈ, ਇਹ ਪਾਬੰਦੀ ਇਸ ਲਈ ਲਗਾਈ ਗਈ ਹੈ ਕਿਉਂਕਿ ਪਿਛਲੀ ਸਰਕਾਰ ਦੌਰਾਨ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਚੀਜ਼ਾਂ ਲਈ ਲਾਇਸੰਸ ਦਿੱਤੇ ਗਏ ਸਨ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਏਬੀਪੀ ਸਾਂਝਾ ਨਾਲ ਗੱਲਬਾਤ ਕਰਦੇ ਹੋਏ ਕਿਹਾ, ਪੰਜਾਬ ਵਿਚ ਜੇਕਰ ਕੋਈ ਲਾਇਸੰਸ ਲੈਣਾ ਚਾਹੁੰਦਾ ਹੈ ਤਾਂ ਉਸ ਲਈ ਬੀ.ਐਸ.ਸੀ ਜਾਂ ਐਮ.ਐਸ.ਸੀ ਐਗਰੀਕਲਚਰ ਹੋਣਾ ਜ਼ਰੂਰੀ ਹੈ। ਪਰ ਪਿਛਲੀ ਸਰਕਾਰ ਦੇ ਸਮੇਂ ਦੌਰਾਨ ਬਹੁਤ ਸਾਰੇ ਅਜਿਹੇ ਲੋਕ ਆਏ ਜਿਨ੍ਹਾਂ ਕੋਲ ਕੋਈ ਡਿਗਰੀ ਨਹੀਂ ਸੀ ਜਾਂ ਉਹ ਇਹ ਡਿਗਰੀ ਗਲਤ ਤਰੀਕੇ ਨਾਲ ਲੈ ਚੁੱਕੇ ਸੀ। ਗਲਤ ਪਾਏ ਜਾਣ 'ਤੇ ਇਨ੍ਹਾਂ ਸਾਰੇ ਲਾਇਸੰਸਾਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਗਲਤ ਲਾਇਸੰਸ ਪਾਏ ਜਾਣ ਵਾਲੇ ਲਾਇਸੰਸ ਰੱਦ ਕਰ ਦਿੱਤੇ ਜਾਣਗੇ।

Continues below advertisement

JOIN US ON

Telegram