Chandigarh News | PO Anil Masih ਦੀ ਚਲਾਕੀ ਦਾ ਇੱਕ ਹੋਰ ਨਵਾਂ ਵੀਡੀਓ !!!
Chandigarh News | PO Anil Masih ਦੀ ਚਲਾਕੀ ਦਾ ਇੱਕ ਹੋਰ ਨਵਾਂ ਵੀਡੀਓ !!!
#Chandigarhmayorelection #AAP #abplive
ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਦੀਆਂ ਵਧੀਆਂ ਮੁਸ਼ਕਿਲਾਂ
ਚਲਾਕੀ ਦਾ ਇੱਕ ਹੋਰ ਨਵਾਂ ਵੀਡੀਓ ਆਇਆ ਸਾਹਮਣੇ !!!
ਬੈਲਟ ਪੇਪਰ 'ਤੇ ਟਿੱਕ ਕਰਦੇ ਆਏ ਨਜ਼ਰ
'ਰੰਗੇ ਹੱਥ' ਫੜੇ ਗਏ ਭਾਈ ਸਾਬ' - AAP
ਭੁੱਖ ਹੜ੍ਹਤਾਲ 'ਤੇ AAP ਨੇਤਾ
ਚੰਡੀਗੜ੍ਹ ਦੇ ਨਵੇਂ ਮੇਅਰ ਨੂੰ ਜਲਦ ਹਟਾਉਣ ਦੀ ਮੰਗ
ਚੰਡੀਗੜ੍ਹ ਮੇਅਰ ਚੋਣਾਂ ਦੇ ਨਤੀਜਿਆਂ ਚ ਗੜਬੜੀਆਂ ਨੂੰ ਲੈ ਕੇ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ
ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ।
ਜਿਸ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਬੈਲਟ ਪੇਪਰ 'ਤੇ ਟਿੱਕ ਕਰ ਰਹੇ ਹਨ।
ਇਹ ਵੀਡੀਓ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਕਿਵੇਂ ਮੇਅਰ ਚੋਣ 'ਚ ਗੜਬੜੀਆਂ ਹੋਈਆਂ
ਵੀਡੀਓ ਚ ਸਾਫ ਵੇਖਿਆ ਜਾ ਸਕਦਾ ਹੈ ਕਿ ਪ੍ਰੀਜ਼ਾਈਡਿੰਗ ਅਨਿਲ ਮਸੀਹ ਮੇਅਰ ਚੋਣਾਂ ਦੌਰਾਨ ਬੈਲਟ ਪੇਪਰ 'ਤੇ ਟਿੱਕ ਕਰ ਰਹੇ ਹਨ।
ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਇਸ 'ਤੇ ਪ੍ਰਤੀਕਿਰਿਆ ਦਿੰਦੇ ਹੋਏ 'ਆਪ' ਸੰਸਦ ਸਵਾਤੀ ਮਾਲੀਵਾਲ ਨੇ ਕਿਹਾ ਕਿ ' 'ਰੰਗੇ ਹੱਥ' ਫੜੇ ਗਏ ਭਾਈ ਸਾਬ'।
ਮਸੀਹ ਦਾ ਇਹ ਵੀਡੀਓ ਉਸ ਸਮੇਂ ਸਾਹਮਣੇ ਆਇਆ ਜਦੋਂ ਸੁਪਰੀਮ ਕੋਰਟ ਨੇ ਉਸ ਦੇ ਵਿਵਹਾਰ ਦੀ ਸਖ਼ਤ ਆਲੋਚਨਾ ਕੀਤੀ ਅਤੇ ਇਸਨੂੰ "ਲੋਕਤੰਤਰ ਦਾ ਮਜ਼ਾਕ" ਕਰਾਰ ਦਿੱਤਾ। ਸੁਪਰੀਮ ਕੋਰਟ ਦਾ ਕਹਿਣਾ ਹੈ ਕਿ
"ਉਹ ਲੋਕਤੰਤਰ ਦਾ ਕਤਲ ਕਰ ਰਿਹਾ ਹੈ। ਕੀ ਇਹ ਇੱਕ ਰਿਟਰਨਿੰਗ ਅਧਿਕਾਰੀ ਦਾ ਵਿਵਹਾਰ ਹੈ, ਜੋ ਕੈਮਰੇ ਵੱਲ ਦੇਖਦਾ ਹੈ ਅਤੇ ਬੈਲਟ ਪੇਪਰ ਨੂੰ ਤੋੜਦਾ ਹੈ?"
ਅਦਾਲਤ ਨੇ 19 ਫਰਵਰੀ ਨੂੰ ਪ੍ਰੀਜ਼ਾਈਡਿੰਗ ਅਫਸਰ ਅਨਿਲ ਮਸੀਹ ਅਦਾਲਤ ਵਿੱਚ ਪੇਸ਼ ਹੋ ਕੇ ਆਪਣੇ ਚਾਲ-ਚਲਣ ਬਾਰੇ ਸਪੱਸ਼ਟੀਕਰਨ ਦੇਣ ਦਾ ਹੁਕਮ ਵੀ ਦਿੱਤਾ ਹੈ।
ਜ਼ਿਕਰ ਏ ਖ਼ਾਸ ਹੈ ਕਿ ਮੇਅਰ ਚੋਣਾਂ 'ਚ ਹੋਈ ਧਾਂਦਲੀ ਦੇ ਖਿਲਾਫ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ 'ਚ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਆਗੂਆਂ ਦੀ ਭੁੱਖ ਹੜਤਾਲ ਤੀਜੇ ਦਿਨ (ਮਂਗਲਵਾਰ) ਨੂੰ ਵੀ ਜਾਰੀ ਰਹੀ।ਭੁੱਖ ਹੜਤਾਲ ਵਿੱਚ ਪਾਰਟੀ ਦੇ ਇੱਕ ਕੌਂਸਲਰ ਤੇ ਚਾਰ ਵਰਕਰ 24 ਘੰਟੇ ਭੁੱਖ ਹੜਤਾਲ ’ਤੇ ਬੈਠਦੇ ਹਨ।
ਮੇਅਰ ਚੋਣਾਂ 'ਚ ਹੋਈ ਧਾਂਦਲੀ ਦੇ ਖਿਲਾਫ ਆਮ ਆਦਮੀ ਪਾਰਟੀ (ਆਪ) ਚੰਡੀਗੜ੍ਹ 'ਚ ਲਗਾਤਾਰ ਪ੍ਰਦਰਸ਼ਨ ਕਰ ਰਹੀ ਹੈ। ਪਾਰਟੀ ਆਗੂਆਂ ਦੀ ਭੁੱਖ ਹੜਤਾਲ ਤੀਜੇ ਦਿਨ (ਮਂਗਲਵਾਰ) ਨੂੰ ਵੀ ਜਾਰੀ ਰਹੀ।ਭੁੱਖ ਹੜਤਾਲ ਵਿੱਚ ਪਾਰਟੀ ਦੇ ਇੱਕ ਕੌਂਸਲਰ ਤੇ ਚਾਰ ਵਰਕਰ 24 ਘੰਟੇ ਭੁੱਖ ਹੜਤਾਲ ’ਤੇ ਬੈਠਦੇ ਹਨ।
ਪ੍ਰਦਰਸ਼ਨ ਦੌਰਾਨ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਸਹਿ-ਇੰਚਾਰਜ ਡਾ ਸੰਨੀ ਆਹਲੂਵਾਲੀਆ ਨੇ ਮੀਡੀਆ ਨੂੰ ਸੰਬੋਧਨ ਕੀਤਾ। ਚੰਡੀਗੜ੍ਹ ਮੇਅਰ ਚੋਣਾਂ ਦੌਰਾਨ ਮੀਡੀਆ ਨੂੰ ਅੰਦਰ ਦੀ ਵੀਡੀਓ ਦਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਇਸ ਵੀਡੀਓ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਵੋਟ ਚੋਰ ਪਾਰਟੀ ਹੈ। ਉਹ ਵੋਟਾਂ ਚੋਰੀ ਕਰਕੇ ਅਤੇ ਧਾਂਦਲੀ ਅਤੇ ਗੁੰਡਾਗਰਦੀ ਕਰਕੇ ਚੋਣਾਂ ਜਿੱਤਦੀ ਹੈ।
ਉਨ੍ਹਾਂ ਕਿਹਾ ਕਿ ਅਨਿਲ ਮਸੀਹ ਨੇ ਤਾਂ ਸਿਰਫ ਕੰਮ ਪੂਰਾ ਕੀਤਾ ਹੈ। ਇਸ ਕੰਮ ਦਾ ਅਸਲ ਸਾਜ਼ਿਸ਼ਕਾਰ ਕੋਈ ਹੋਰ ਹੈ। ਉਸ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਨਿਲ ਮਸੀਹ ਦੇ ਪ੍ਰਗਟਾਵੇ ਤੋਂ ਸਪੱਸ਼ਟ ਹੈ ਕਿ ਉਸ ਨੂੰ ਇਹ ਕੰਮ ਕਰਨ ਲਈ ਉਪਰੋਂ ਹੁਕਮ ਮਿਲੇ ਸਨ।
ਆਹਲੂਵਾਲੀਆ ਵੱਲੋਂ ਮੀਡੀਆ ਨੂੰ ਦਿਖਾਈ ਗਈ ਵੀਡੀਓ ਵਿੱਚ ਅਨਿਲ ਮਸੀਹ ਕੈਮਰੇ ਦੇ ਸਾਹਮਣੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਬੈਲਟ ਪੇਪਰਾਂ ਨਾਲ ਛੇੜਛਾੜ ਕਰਦੇ ਨਜ਼ਰ ਆਏ। ਉਹ ਵੀ ਸਮੇਂ-ਸਮੇਂ 'ਤੇ ਸ਼ੱਕ ਦੀ ਹਾਲਤ 'ਚ ਕੈਮਰੇ ਵੱਲ ਦੇਖ ਰਹੇ ਸੀ।
ਇਸ ਦੇ ਨਾਲ ਹੀ ਭਾਜਪਾ ਦੇ ਕਈ ਨਾਮਜ਼ਦ ਕੌਂਸਲਰ ਉਥੇ ਮੌਜੂਦ ਵੱਖ-ਵੱਖ ਮੀਡੀਆ ਚੈਨਲਾਂ ਦੇ ਕੈਮਰਾਮੈਨਾਂ ਨੂੰ ਹਟਾ ਕੇ ਅੰਦਰ ਆਉਣ ਤੋਂ ਰੋਕ ਰਹੇ ਸਨ।
ਆਹਲੂਵਾਲੀਆ ਦਾ ਕਹਿਣਾ ਹੈ ਕਿ ਇਸ ਵਾਰ ਭਾਜਪਾ ਦੀ ਚੋਰੀ ਫੜੀ ਗਈ ਹੈ। ਤੇ ਹੁਣ ਉਹ ਬਚ ਨਹੀਂ ਸਕਦੇ।
ਉਨ੍ਹਾਂ ਕਿਹਾ ਕਿ ਅਸੀਂ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ ਤੇ ਇਸ ਵਾਰ ਅਸੀਂ ਭਾਜਪਾ ਨੂੰ ਸਬਕ ਸਿਖਾਵਾਂਗੇ। ਹੁਣ ਉਨ੍ਹਾਂ ਫੈਸਲਾ ਕੀਤਾ ਹੈ ਕਿ ਉਹ ਆਪਣੀ ਭੁੱਖ ਹੜਤਾਲ ਅਤੇ ਧਰਨਾ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਭਾਜਪਾ ਵੱਲੋਂ ਧਾਂਦਲੀ ਕਰਕੇ ਬਣਾੲਏ ਚੰਡੀਗੜ੍ਹ ਦੇ ਨਵੇਂ ਮੇਅਰ ਨੂੰ ਹਟਾਇਆ ਨਹੀਂ ਜਾਂਦਾ।
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...