Punjab Cabinet ਵੱਲੋਂ ਅਹਿਮ ਫੈਸਲਾ, 600 ਯੂਨਿਟ ਮੁਫ਼ਤ ਬਿਜਲੀ 'ਤੇ ਲੱਗੀ ਮੋਹਰ

Continues below advertisement

Punajb Cabinet: ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਅੱਜ ਮੁਫਤ ਬਿਜਲੀ ਬਾਰੇ ਅਹਿਮ ਫੈਸਲਾ ਲਿਆ ਗਿਆ ਹੈ। ਇਸ ਬਾਰੇ ਟਵੀਟ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਕੈਬਨਿਟ ਦੇ ਸਾਥੀਆਂ ਨਾਲ ਅਹਿਮ ਮੀਟਿੰਗ ਹੋਈ।

ਮੁਫ਼ਤ ਬਿਜਲੀ ਲਈ ਸ਼ਰਤਾਂ

-ਜਨਰਲ ਵਰਗ ਨੂੰ 2 ਮਹੀਨਿਆਂ 'ਚ 600 ਯੂਨਿਟ ਮੁਫਤ ਬਿਜਲੀ ਮਿਲੇਗੀ। ਜੇਕਰ ਇਕ ਵੀ ਯੂਨਿਟ ਜ਼ਿਆਦਾ ਹੈ ਤਾਂ ਪੂਰਾ ਬਿੱਲ ਦੇਣਾ ਹੋਵੇਗਾ।

-ਅਨੁਸੂਚਿਤ ਜਾਤੀ ਸ਼੍ਰੇਣੀ ਲਈ 1 ਕਿਲੋਵਾਟ ਕੁਨੈਕਸ਼ਨ ਤੱਕ 600 ਯੂਨਿਟ ਪੂਰੀ ਤਰ੍ਹਾਂ ਮੁਫਤ ਹੋਣਗੇ। ਜੇਕਰ ਉਹ ਜ਼ਿਆਦਾ ਖਰਚ ਕਰਦਾ ਹੈ ਤਾਂ ਉਸ ਨੂੰ ਉਸੇ ਵਾਧੂ ਯੂਨਿਟ ਦਾ ਬਿੱਲ ਅਦਾ ਕਰਨਾ ਹੋਵੇਗਾ।

-1 ਕਿਲੋਵਾਟ ਤੋਂ ਵੱਧ ਕੁਨੈਕਸ਼ਨ ਰੱਖਣ ਵਾਲੇ ਅਨੁਸੂਚਿਤ ਜਾਤੀ ਵਰਗ ਨੂੰ ਪੂਰਾ ਬਿੱਲ ਅਦਾ ਕਰਨਾ ਹੋਵੇਗਾ ਜੇਕਰ ਖਰਚਾ 600 ਯੂਨਿਟ ਤੋਂ ਵੱਧ ਹੈ।

-ਜੇਕਰ ਆਮਦਨ ਕਰ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ 600 ਯੂਨਿਟ ਤੋਂ ਵੱਧ ਬਿਜਲੀ ਖਰਚ ਹੁੰਦੀ ਹੈ, ਤਾਂ ਪੂਰਾ ਬਿੱਲ ਭਰਨਾ ਪਵੇਗਾ।

Continues below advertisement

JOIN US ON

Telegram