'ਸਰਕਾਰ ਲੋਕਾਂ ਨੂੰ ਡਰਾ ਅੰਦੋਲਨ ਖਿਲਾਫ਼ ਖੜ੍ਹਾ ਕਰਨਾ ਚਾਹੁੰਦੀ'

Continues below advertisement
ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਅੰਨਦੋਲਨ ਲਗਾਤਾਰ ਜਾਰੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹਨ। ਟੋਲ ਪਲਾਜ਼ਾ ਤੋਂ ਲੈ ਕੇ ਰੇਲਵੇ ਪੱਟੜੀ ਤੱਕ ਕਿਸਾਨ ਬੈਠੇ ਹੋਏ ਹਨ। ਕਿਸਾਨਾਂ ਦੇ ਅੰਦੋਲਨ ਕਾਰਨ ਰੇਲ ਆਵਾਜਾਈ ਪੰਜਾਬ 'ਚ ਠੱਪ ਹੋ ਗਈ ਹੈ। ਜਿਸ ਕਾਰਨ ਪੰਜਾਬ 'ਚ ਆਉਣ ਵਾਲੇ ਕੋਲੇ ਅਤੇ ਹੋਰ ਜ਼ਰੂਰੀ ਵਸਤਾਂ ਦੀ ਕਮੀ ਸ਼ੁਰੂ ਹੋ ਗਈ ਹੈ।ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਸੰਕਟ ਹੋਣ ਦਾ ਖਦਸ਼ਾ ਜਤਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਨ ਕੋਲੇ ਦੀ ਘਾਟ ਕਾਰਨ ਸਿਰਫ ਦੋ ਯੂਨਿਟ ਬੱਚੇ ਹਨ ਜੋ ਬਿਜਲੀ ਪੈਦਾ ਕਰ ਰਹੇ ਹਨ, ਬਾਕੀ ਥਾਂ ਬਿਜਲੀ ਬਣਨੀ ਬੰਦ ਹੋ ਗਈ ਹੈ।ਕੈਪਟਨ ਨੇ ਕਿਹਾ ਕਿ, ਜੇ ਕੋਲਾ ਪੰਜਾਬ ਨਹੀਂ ਆਉਂਦਾ ਤਾਂ ਬਿਜਲੀ ਦੀ ਘਾਟ ਵਧੇਗੀ। ਪੰਜਾਬ ਕੋਲ ਨੈਸ਼ਨਲ ਗਰਿੱਡ ਤੋਂ ਬਿਜਲੀ ਖਰੀਦਣ ਲਈ ਇੰਨੇ ਪੈਸੇ ਨਹੀਂ ਹਨ। ਜੇ ਰੇਲ ਨਹੀਂ ਚੱਲਦੀ ਤਾਂ ਮੈਂ ਚੌਲਾਂ ਨੂੰ ਦੂਜੀ ਜਗ੍ਹਾ ਕਿਵੇਂ ਭੇਜਾਂਗਾ? ਕਣਕ ਦੀ ਅਗਲੀ ਫਸਲ ਲਈ ਯੂਰੀਆ ਕਿਵੇਂ ਆਵੇਗਾ?" ਕੈਪਟਨ ਨੇ ਕੋਲਾ-ਖਾਦ ਅਤੇ ਪੈਟਰੋਲ-ਡੀਜ਼ਲ ਦੀ ਕਮੀ ਦੀ ਵੀ ਚਿੰਤਾ ਜਤਾਈ ਹੈ।ਉਨ੍ਹਾਂ ਫਸਲ ਦੀ ਸਟੋਰੇਜ ਲਈ ਵੀ ਆ ਰਹੀ ਕਮੀ ਦਾ ਜ਼ਿਕਰ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਜੋ ਕਿਸਾਨ ਅੰਦੋਲਨ ਕਰ ਰਹੇ ਹਨ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ।ਕੈਪਟਨ ਨੇ ਇੱਕ ਵਾਰ ਮੁੜ ਦਾਅਵਾ ਕੀਤਾ ਹੈ ਕਿ ਉਹ ਇੱਕ ਲੱਖ ਨੌਕਰੀਆਂ ਦੇਵੇਗਾ।ਮੈਂਬਰ 2020 ਤੱਕ 50% ਅਤੇ ਬਾਕੀ ਮਾਰਚ 2021 ਤੱਕ 50%
ਦੱਸ ਦੇਇਏ ਕਿ ਇਨ੍ਹਾਂ ਖੇਤੀ ਕਾਨੂੰਨਾਂ ਦੇ ਖਿਲਾਫ ਕਾਨੂੰਨ ਬਣਾਉਣ ਲਈ ਪੰਜਾਬ ਸਰਕਾਰ ਨੇ 19 ਅਕਤੂਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ ਹੈ।
Continues below advertisement

JOIN US ON

Telegram