Viral Video: ਸ਼ਰਾਬੀ ਨੌਜਵਾਨਾਂ ਦੀ ਕਰਤੂਤ, ਸ਼ਿਵਲਿੰਗ ਦਾ ਕੀਤਾ ਬੀਅਰ ਨਾਲ ਅਭਿਸ਼ੇਕ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਕਾਰਵਾਈ ਦੀ ਮੰਗ

Continues below advertisement

Shivling rudrabhishek by beer: ਚੰਡੀਗੜ੍ਹ: ਇੱਕ ਵੀਡੀਓ ਇੰਟਰਨੈੱਟ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ 'ਚ ਦੋ ਨੌਜਵਾਨ ਨਸ਼ੇ ਦੀ ਹਾਲਤ 'ਚ ਸ਼ਿਵਲਿੰਗ 'ਤੇ ਬੀਅਰ ਨਾਲ ਅਭਿਸ਼ੇਕ ਕਰ ਰਹੇ ਹਨ। ਸ਼ਿਵਲਿੰਗ ਇੱਕ ਨਦੀ ਦੇ ਕੰਢੇ ਸਥਿਤ ਹੈ ਅਤੇ ਦੋਵੇਂ ਨੌਜਵਾਨ ਹੱਥਾਂ ਵਿੱਚ ਬੀਅਰ ਦੇ ਕੈਨ ਫੜੇ ਇਸ ਦੇ ਕੋਲ ਬੈਠੇ ਹਨ। ਇਸ ਤੋਂ ਬਾਅਦ ਇੱਕ ਨੌਜਵਾਨ ਸ਼ਿਵਲਿੰਗ 'ਤੇ ਬੀਅਰ ਨਾਲ ਅਭਿਸ਼ੇਕ ਕਰਦਾ ਹੈ। ਵਾਇਰਲ ਵੀਡੀਓ ਵਿੱਚ ਭੋਲੇ ਬਾਬਾ ਦਾ ਗੀਤ ਬੈਕਗਰਾਊਂਡ ਮਿਊਜ਼ਿਕ ਵੱਜ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ 'ਚ ਨਜ਼ਰ ਆ ਰਹੇ ਦੋ ਨੌਜਵਾਨਾਂ 'ਚੋਂ ਇਕ ਚੰਡੀਗੜ੍ਹ ਦੇ ਸੈਕਟਰ 26 ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਹਿੰਦੂ ਪ੍ਰੀਸ਼ਦ ਨੇ ਵੀ ਆਈਟੀ ਪਾਰਕ ਥਾਣੇ ਦੇ ਬਾਹਰ ਪ੍ਰਦਰਸ਼ਨ ਕਰਨ ਦੀ ਚਿਤਾਵਨੀ ਦਿੱਤੀ ਹੈ।

Continues below advertisement

JOIN US ON

Telegram