OMG ਅਣਪਛਾਤੇ ਨੰਬਰ ਤੋਂ ਆਈ ਕਾਲ ਚੱਕਣੀ ਪਈ ਮਹਿੰਗੀ , ਗੱਲਾਂ 'ਚ ਲਾ ਕੇ ਪੰਜ ਮਿੰਟਾਂ 'ਚ ਉਡਾਏ 70 ਹਜ਼ਾਰ ਰੁਪਏ
ਸਾਈਬਰ ਕ੍ਰਾਈਮ ਦਾ ਗ੍ਰਾਫ ਵੀ ਦਿਨ-ਬ-ਦਿਨ ਵੱਧਦਾ ਨਜ਼ਰ ਆ ਰਿਹਾ ਹੈ ਤਾਜ਼ਾ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਵਾਸੀ ਇਕ ਵਿਅਕਤੀ ਨੂੰ ਆਪਣੇ ਨੰਬਰ ਤੇ ਆਈ ਕ੍ਰੈਡਿਟ ਕਾਰਡ ਲਈ ਇਕ ਅਣਪਛਾਤੇ ਵਿਅਕਤੀ ਦਾ ਫੋਨ ਚੱਕਣਾ ਇੰਨੀ ਮਹਿੰਗਾ ਪੈ ਗਿਆ ਕਿ ਉਸ ਦੇ ਖਾਤੇ ਦੇ ਵਿਚੋਂ ਪੰਜ ਮਿੰਟਾਂ ਦੇ ਵਿੱਚ ਹੀ 70 ਹਜ਼ਾਰ ਰੁਪਏ ਉੱਡ ਗਏ।
ਸ਼ਹਿਰ ਵਾਸੀ ਪੀੜਤ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਇੱਕ ਨੰਬਰ ਤੋਂ ਕਾਲ ਆਈ, ਜਿਸ ਵਿੱਚ ਕਾਲ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਕਿ ਉਹ ਉਨ੍ਹਾਂ ਨੇ ਕਰੈਡਿਟ ਕਾਰਡ ਲਈ ਅਪਲਾਈ ਕੀਤਾ ਸੀ ਅਤੇ ਉਹ ਵਿਅਕਤੀ ਇਸ ਸੰਬੰਧੀ ਜਾਣਕਾਰੀ ਲੈਣ ਲੱਗਾ।
ਗੁਰਜਿੰਦਰ ਦੇ ਅਨੁਸਾਰ ਉਸ ਨੇ ਸਿਰਫ਼ ਉਸ ਵਿਅਕਤੀ ਨਾਲ ਕੁਝ ਮਿੰਟ ਦੀ ਗੱਲਬਾਤ ਦੌਰਾਨ ਆਪਣਾ ਨਾਮ ਤੇ ਆਪਣਾ ਮੋਬਾਈਲ ਨੰਬਰ ਹੀ ਸ਼ੇਅਰ ਕੀਤਾ। ਪਰ ਜਦ ਉਸ ਨੇ ਇਹ ਕਾਲ ਕੱਟੀ ਤਾਂ ਉਸ ਨੂੰ ਧੜਾ ਧੜ ਤਿੰਨ ਮੈਸੇਜ ਆ ਗਏ, ਜਿਸ ਵਿੱਚ ਉਸ ਦੇ 70 ਹਜ਼ਾਰ ਰੁਪਏ ਤੋਂ ਵੱਧ ਕੱਟ ਲਏ ਗਏ। ਗੁਰਜਿੰਦਰ ਅਨੁਸਾਰ ਜਦੋਂ ਉਹ ਵਿਅਕਤੀ ਨਾਲ ਗੱਲ ਕਰ ਰਿਹਾ ਸੀ ਤਾਂ ਵਿਚ ਸਬੰਧਤ ਨਿੱਜੀ ਬੈਂਕ ਦੀ ਕਾਲ ਵੀ ਆਈ ਕਿ ਉਸ ਨਾਲ ਠੱਗੀ ਹੋ ਰਹੀ ਹੈ ਅਤੇ ਜੇਕਰ ਉਹ ਬਚਣਾ ਚਾਹੁੰਦੇ ਹਨ ਤਾਂ 9 ਨੰਬਰ ਦਬਾਉਣ, ਉਸਨੇ 9 ਵਾਲਾ ਬਟਨ ਦਬਾਇਆ, ਪਰ ਉਦੋਂ ਤੱਕ ਪੈਸੇ ਕੱਟੇ ਜਾ ਚੁੱਕੇ ਸੀ।
ਗੁਰਜਿੰਦਰ ਅਨੁਸਾਰ ਜਦ ਹੁਣ ਉਸ ਨੇ ਬੈਂਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਲਿਖਤੀ ਵਿਚ ਇਸਦੀ ਸ਼ਿਕਾਇਤ ਬੈਂਕ ਦੇ ਹੈੱਡ ਆਫਿਸ ਅਤੇ ਆਰ ਬੀ ਆਈ ਨੂੰ ਕਰ ਦਿੱਤੀ ਹੈ। ਗੁਰਜਿੰਦਰ ਅਨੁਸਾਰ ਉਸ ਨੇ ਇੱਕ ਲਿਖਤੀ ਸ਼ਿਕਾਇਤ ਪੁਲੀਸ ਨੂੰ ਵੀ ਦਿੱਤੀ ਹੈ । ਗੁਰਜਿਦਰ ਨੇ ਦੱਸਿਆ ਕਿ ਜਦ ਇਹ ਅਣਪਛਾਤੇ ਵਿਅਕਤੀ ਦੀ ਆਈ ਕਾਲ ਤੋਂ ਉਹ ਗੱਲ ਕਰ ਰਿਹਾ ਸੀ ਤਾਂ ਇਸ ਦਰਮਿਆਨ ਹੀ ਇਕ ਥਰਡ ਪਾਰਟੀ ਐਪ ਦੇ ਜ਼ਰੀਏ ਉਸ ਦੇ ਪੈਸੇ ਖਾਤੇ ਵਿੱਚੋਂ ਕੱਢੇ ਗਏ ਹਨ ।