Farmer Protest| ਕਿਸਾਨਾਂ ਦੇ ਫੱਟੜ ਸਰੀਰ ਰਹੇ ਨੇ ਖੋਲ੍ਹ, ਹਰਿਆਣਾ ਸਰਕਾਰ ਦੀ ਪੋਲ
Farmer Protest| ਕਿਸਾਨਾਂ ਦੇ ਫੱਟੜ ਸਰੀਰ ਰਹੇ ਨੇ ਖੋਲ੍ਹ, ਹਰਿਆਣਾ ਸਰਕਾਰ ਦੀ ਪੋਲ
#FarmersProtest2024 #BharatBand #FarmersProtests #Haryana #Punjab #DelhiChalo #Sarwansinghpandher
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive
ਕਿਸੇ ਦੀ ਲੱਤ ਦੇ ਸੱਟ ਵੱਜੀ ਹੈ, ਕਿਸੇ ਦੀ ਉਂਗਲ ਵੱਡੀ ਗਈ, ਕਿਸੇ ਦਾ ਸਿਰ ਫੱਟ ਗਿਆ, ਕਿਸੇ ਦੀ ਅੱਖ ਜਖ਼ਮੀ ਹੋ ਗਈ, ਇਹ ਤਸਵੀਰਾਂ ਦੋ ਮੁਲਕਾਂ ਦੀ ਸਰਹੱਦ ਦੀਆਂ ਨਹੀਂ ਨੇ ਜਿੱਥੇ ਲੋਕ ਫੱਟੜ ਹੋ ਰਹੇ ਹੋਣ, ਇਹ ਪੰਜਾਬ ਹਰਿਆਣਾ ਦਾ ਬੌਰਡਰ ਯਾਨਿ ਸ਼ੰਭੂ ਬੌਰਡਰ ਹੈ , ਜਿੱਥੇ ਕਿਸਾਨਾਂ ਨੇ ਜਦੋਂ ਦਿੱਲੀ ਜਾਣ ਦੀ ਕੋਸ਼ਿਸ਼ ਕੀਤੀ ਤਾਂ ਹਰਿਆਣਾ ਵਾਲੇ ਪਾਸਿਓਂ ਦਾਗੇ ਗੋਲਿਆਂ ਅਤੇ ਰਬੜ ਬੁਲੇਟਸ ਨੇ ਕਿਸਾਨਾਂ ਦਾ ਲਹੂ ਵਹਾਇਆ, ਕਿਸਾਨਾਂ ਦਾ ਇਲਜ਼ਾਮ ਹੈ ਕਿ ਸ਼ੰਭੂ ਸਰਹੱਦ 'ਤੇ ਹਰਿਆਣਾ ਵਾਲੇ ਪਾਸਿਓਂ ਸੁਰੱਖਿਆ ਬਲਾਂ ਨੇ ਕਿਸਾਨਾਂ ਉਪਰ ਅੰਨ੍ਹਾ ਤਸ਼ੱਦਦ ਢਾਹਿਆ , ਇਹ ਖੁਲਾਸਾ ਜ਼ਖ਼ਮੀਆਂ ਦੇ ਇਲਾਜ ਦੌਰਾਨ ਹੋਇਆ ਹੈ, ਜ਼ਖ਼ਮੀਆਂ ਨੂੰ ਲੱਗੀਆਂ ਸੱਟਾਂ ਬਿਆਨ ਕਰ ਰਹੀਆਂ ਹਨ ਕਿ ਸੁਰੱਖਿਆ ਬਲਾਂ ਨੇ ਕਿਸਾਨਾਂ ਨੂੰ ਰੋਕਣ ਲਈ ਸਾਰੀਆਂ ਹੱਦਾਂ ਪਾਰ ਕੀਤੀਆਂ, ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਨੇ ਕਿਸਾਨਾਂ ਉਪਰ ਅੰਨ੍ਹੇਵਾਹ ਗੈਸ ਦੇ ਗੋਲੇ ਦਾਗੇ ਗਏ ਤੇ ਪੈਲੇਟ ਗੰਨ ਨਾਲ ਫਾਇਰੰਗ ਕੀਤੀ ਗਈ। ਸ਼ੰਭੂ ਸਰਹੱਦ 'ਤੇ 13 ਤੇ 14 ਫਰਵਰੀ ਨੂੰ ਦੋਵਾਂ ਧਿਰਾਂ ਵਿਚਾਲੇ ਹੋਈ ਝੜਪ ਵਿੱਚ 60 ਤੋਂ ਵੱਧ ਕਿਸਾਨ ਜ਼ਖ਼ਮੀ ਹੋਏ। ਇਨ੍ਹਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਤੇ ਬਨੂੜ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ 'ਚੋਂ ਕੁਝ ਅਜੇ ਵੀ ਹਸਪਤਾਲ 'ਚ ਜ਼ੇਰੇ ਇਲਾਜ ਹਨ।