AAP ਵਿਧਾਇਕ ਗੱਜਣਮਾਜਰਾ ਦੇ ਘਰ ਕਰੀਬ 16 ਘੰਟੇ ਚੱਲੀ ED ਦੀ Raid

Continues below advertisement

Jaswant Singh Gajjanmajra: ਅਮਰਗੜ੍ਹ ਤੋਂ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ(Jaswant Singh Gajjan Majra) ਦੇ ਟਿਕਾਣਿਆਂ 'ਤੇ ਇਨਫੋਰਸਮੈਂਟ ਡਾਇਰੇਕਟੋਰੇਟ(ED) ਦੀ ਰੇਡ 16 ਘੰਟੇ ਚੱਲੀ ਜਿਸ ਦੌਰਾਨ ਈਡੀ ਨੇ 32 ਲੱਖ ਰੁਪਏ ਦੀ ਨਗਦੀ ਬਰਾਮਦ ਕੀਤੀ ਜਿਸ ਨੂੰ ਈਡੀ ਆਪਣੇ ਨਾਲ ਲੈ ਗਈ। ਇਸ ਤੋਂ ਇਲਾਵਾ ਗੱਜਣਮਾਰਜਾ ਤੇ ਉਨ੍ਹਾਂ ਦੇ ਭਰਾ ਦਾ ਮੋਬਾਇਲ ਵੀ ਈਡੀ ਨਾਲ ਲੈ ਗਈ। ਈਡੇ ਨੇ ਉਨ੍ਹਾਂ ਦੇ ਘਰ ਸਕੂਲ ਤੇ ਫੈਕਟਰੀ ਦੇ ਕੁਝ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। 14 ਮੁਲਾਜ਼ਮਾਂ ਨੇ ਰੇਡ ਦੌਰਾਨ ਵਿਧਾਇਕ ਤੇ ਉਸ ਦੇ ਭਰਾ ਦੇ ਬਿਆਨ ਵੀ ਦਰਜ ਕੀਤੇ ਸਨ।

Continues below advertisement

JOIN US ON

Telegram