Punjab Employee: Salary ਨਾ ਮਿਲਣ 'ਤੇ ਮੁਲਾਜ਼ਮ ਹੋਏ 'ਬਾਗੀ'

Continues below advertisement

Punjab Government: ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਨੂੰ ਇਸ ਵਾਰ 7 ਤਰੀਖ ਹੋ ਜਾਣ ਦੇ ਬਾਵਜੂਦ ਤਨਖਾਹ (Salary) ਨਹੀਂ ਮਿਲੀ। ਇਸ ਕਰਕੇ ਸਿਹਤ ਵਿਭਾਗ (Health Department) ਦੇ ਡਾਕਟਰਾਂ ਸਮੇਤ ਸਾਰੇ ਸਟਾਫ ਦੀਆਂ ਤਨਖਾਹਾਂ ਇਸ ਵਾਰ ਨਹੀਂ ਮਿਲ ਸਕੀਆਂ, ਜਿਸ ਕਰਕੇ ਮੁਲਾਜ਼ਮ ਪ੍ਰੇਸ਼ਾਨ ਹੋ ਰਹੇ ਹਨ। ਸਿਹਤ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਆਮ ਤੌਰ 'ਤੇ 5 ਤਰੀਖ ਤੱਕ ਸੈਲਰੀ ਆ ਜਾਂਦੀ ਹੈ ਪਰ ਇਸ ਵਾਰ 7 ਤਕ ਸੈਲਰੀ ਨਹੀਂ ਆਈ ਜਿਸ ਕਰਕੇ ਬੱਚਿਆਂ ਦੀ ਸਕੂਲੀ ਫੀਸ, ਘਰ ਦਾ ਰਾਸ਼ਨ, ਕਿਸ਼ਤਾਂ ਆਦਿ ਬਹੁਤ ਜਿਆਦਾ ਪ੍ਰਭਾਵਤ ਹੋ ਰਹੀਆਂ ਹਨ। ਇੰਪਲਾਈਜ ਵੈਲਫੇਅਰ ਐਸੋਸੀਏਸ਼ਨ (ਸਿਹਤ ਵਿਭਾਗ) ਅੰਮ੍ਰਿਤਸਰ ਦੇ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਰਕਾਰ ਨੂੰ ਮੈਮੋਰੰਡਮ ਭੇਜਿਆ ਜਾ ਰਿਹਾ ਹੈ 10 ਤਕ ਇੰਤਜਾਰ ਕਰਾਂਗੇ ਨਹੀਂ ਤਾਂ ਫਿਰ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਜਾਵੇਗਾ।

Continues below advertisement

JOIN US ON

Telegram