Faridkot Lok sabha Seat | Hans Raj Hans ਨੂੰ ਦਿੱਲੀ ਤੋਂ ਕਿਉਂ ਭੇਜਿਆ ਗਿਆ ਫ਼ਰੀਦਕੋਟ ? ਜਾਣੋ ਭਾਜਪਾ ਦੀ ਸਿਆਸਤ
Faridkot Lok sabha Seat | Hans Raj Hans ਨੂੰ ਦਿੱਲੀ ਤੋਂ ਕਿਉਂ ਭੇਜਿਆ ਗਿਆ ਫ਼ਰੀਦਕੋਟ ? ਜਾਣੋ ਭਾਜਪਾ ਦੀ ਸਿਆਸਤ
#Loksabhaelection #Karamjitanmol #Hansrajhans #AAP #BJP #faridkot #abplive
ਭਾਜਪਾ ਨੇ ਲੋਕ ਸਭਾ ਚੋਣਾਂ 2024 ਲਈ ਆਪਣੇ ਉਮੀਦਵਾਰਾਂ ਦੀ ਨਵੀਂ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਪੰਜਾਬ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਹੰਸਰਾਜ ਹੰਸ ਇਸ ਸੂਚੀ ਦਾ ਮੁੱਖ ਚਿਹਰਾ ਸਾਬਤ ਹੋਏ ਹਨ। ਪਹਿਲਾਂ ਉਹ ਦਿੱਲੀ ਤੋਂ ਸੰਸਦ ਮੈਂਬਰ ਸਨ ਅਤੇ ਹੁਣ ਭਾਜਪਾ ਨੇ ਉਨ੍ਹਾਂ ਨੂੰ ਪੰਜਾਬ ਭੇਜ ਦਿੱਤਾ ਹੈ।
ਜਦੋਂ ਭਾਜਪਾ ਨੇ ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਆਪਣੇ ਸਾਰੇ ਸੰਸਦ ਮੈਂਬਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ ਤਾਂ ਲੱਗਦਾ ਸੀ ਕਿ ਇਸ ਵਾਰ ਪਾਰਟੀ ਨੇ ਹੰਸਰਾਜ ਹੰਸ ਨੂੰ ਪਾਸੇ ਕਰ ਦਿੱਤਾ ਹੈ, ਪਰ ਹੁਣ ਉਨ੍ਹਾਂ ਦਾ ਨਾਂ ਪੰਜਾਬ ਦੀ ਫਰੀਦਕੋਟ ਸੀਟ ਤੋਂ ਸਾਹਮਣੇ ਆ ਰਿਹਾ ਹੈ, ਦੱਸਿਆ ਜਾ ਰਿਹਾ ਹੈ ਕਿ ਬੀ.ਜੇ.ਪੀ. ਨੇ ਉਨ੍ਹਾਂ ਨੂੰ ਯੋਜਨਾ ਅਨੁਸਾਰ ਪੰਜਾਬ ਭੇਜਿਆ।
ਦਰਅਸਲ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਹੰਸਰਾਜ ਹੰਸ ਦਾ ਪੰਜਾਬ ਆਉਣਾ ਦਰਸਾਉਂਦਾ ਹੈ ਕਿ ਪਾਰਟੀ ਨੇ ਉਨ੍ਹਾਂ ਨੂੰ ਇੱਕ ਯੋਜਨਾ ਤਹਿਤ ਭੇਜਿਆ ਹੈ। ਉਹ ਦਲਿਤ ਹਿੰਦੂ ਹੈ ਅਤੇ ਪੰਜਾਬ ਵਿੱਚ ਆਪਣਾ ਸਿਆਸੀ ਆਧਾਰ ਵਧਾਉਣ ਲਈ ਭਾਜਪਾ ਲਗਾਤਾਰ ਅਜਿਹੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਹਿੰਦੂ ਵੋਟ ਬੈਂਕ ਨੂੰ ਲੁਭਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਇੰਨਾ ਹੀ ਨਹੀਂ ਹੰਸਰਾਜ ਹੰਸ ਨਾਲ ਇਕ ਹੋਰ ਪਲੱਸ ਪੁਆਇੰਟ ਇਹ ਹੈ ਕਿ ਉਹ ਇਕ ਪ੍ਰਸਿੱਧ ਸੂਫੀ ਪੰਜਾਬੀ ਗਾਇਕ ਵੀ ਹੈ, ਜੋ ਸਟੇਜ ਸ਼ੋਅ ਵੀ ਕਰਦੇ ਰਹੇ ਹਨ। ਅਜਿਹੇ 'ਚ ਉਨ੍ਹਾਂ ਦੀ ਪੰਜਾਬ 'ਚ ਕਾਫੀ ਪ੍ਰਸਿੱਧੀ ਹੈ। ਤੇ ਭਾਜਪਾ ਇਸ ਨੂੰ ਵੀ ਵਰਤਣ ਦੀ ਕੋਸ਼ਿਸ਼ ਕਰ ਰਹੀ ਹੈ, ਤਾਂ ਜੋ ਉਹ ਪੰਜਾਬ 'ਚ ਆਪਣੀ ਹੋਂਦ ਨੂੰ ਮੁੜ ਹਾਸਲ ਕਰਨ 'ਚ ਸਫਲ ਹੋ ਸਕੇ।
ਉਥੇ ਹੀ ਆਮ ਆਦਮੀ ਪਾਰਟੀ ਵੱਲੋਂ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਅਦਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਗਿਆ ਹੈ। ਹਾਲਾਂਕਿ ਅਨਮੋਲ ਦਾ ਕੋਈ ਸਿਆਸੀ ਤਜ਼ੁਰਬਾ ਨਹੀਂ ਹੈ ਪਰ ਫਿਰ ਵੀ ਉਨ੍ਹਾਂ ਨੂੰ ਫ਼ਰੀਦਕੋਟ ਤੋਂ ਉਮੀਦਵਾਰ ਬਣਾਇਆ ਗਿਆ ਹੈ ਜਿਸ ਦਾ ਕਾਰਨ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਯਾਰੀ ਹੋਣਾ ਦੱਸਿਆ ਜਾ ਰਿਹਾ ਹੈ।
ਜੇ ਮੌਜੂਦਾ ਸਮੇ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਕਾਂਗਰਸ ਦੇ ਫਰੀਦਕੋਟ ਹਲਕੇ ਤੋਂ ਲੋਕ ਗਾਇਕ ਮੁਹੰਮਦ ਸਦੀਕ ਸੰਸਦ ਮੈਂਬਰ ਹਨ ਤੇ ਇਹ ਵੀ ਕਿਆਸ ਲਾਏ ਜਾ ਰਹੇ ਹਨ ਕਿ ਕਾਂਗਰਸ ਮੁੜ ਤੋਂ ਉਨ੍ਹਾਂ ਉੱਤੇ ਭਰੋਸਾ ਦਿਖਾ ਸਕਦੀ ਹੈ।
ਅਜਿਹੇ ਚ ਫਰੀਦਕੋਟ ਲੋਕ ਸਭਾ ਸੀਟ ਗਾਇਕਾਂ ਤੇ ਕਲਾਕਾਰਾਂ ਦੇ ਨਾਮ ਹੋ ਚੁੱਕੀ ਹੈ | ਵੇਖਣਾ ਹੋਵੇਗਾ ਕਿ ਹੋਣ ਫਰੀਦਕੋਟ ਵਾਲਿਆਂ ਦੇ ਦਿਲ ਦੀਆਂ ਤਾਰਾਂ ਕਿਹੜਾ ਕਲਾਕਾਰ ਛੇੜੇਗਾ ਤੇ ਕਿਸ ਦੀ ਸਿਆਸੀ ਧੁੰਨ ਫ਼ਰੀਦਕੋਟ ਵਾਲਿਆਂ ਨੂੰ ਪਸੰਦ ਆਵੇਗੀ |
Subscribe Our Channel: ABP Sanjha
/ @abpsanjha Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...