Shambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤ
Download ABP Live App and Watch All Latest Videos
View In AppShambhu Farmer Death |ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨਾਂ ਨਾਲ ਹੋਇਆ ਭਿਆਨਕ ਹਾਦਸਾ, 1 ਦੀ ਮੌਤ
ਕਿਸਾਨੀ ਅੰਦੋਲਨ ਤੋਂ ਘਰ ਪਰਤ ਰਹੇ ਕਿਸਾਨ ਹੋਏ ਹਾਦਸੇ ਦਾ ਸ਼ਿਕਾਰ
ਇਕ ਕਿਸਾਨ ਦੀ ਮੌਕੇ 'ਤੇ ਮੌਤ,ਇਕ ਜਖ਼ਮੀ
ਖੰਨਾ ਦੇ ਨੈਸ਼ਨਲ ਹਾਈਵੇ ਫਲਾਈਓਵਰ 'ਤੇ ਹੋਇਆ ਹਾਦਸਾ
ਸ਼ੰਭੂ ਬਾਰਡਰ ਤੋਂ ਘਰ ਪਰਤ ਰਹੇ ਸਨ ਕਿਸਾਨ
ਸ਼ੰਭੂ ਬਾਰਡਰ 'ਤੇ ਚੱਲ ਰਹੇ ਕਿਸਾਨੀ ਅੰਦੋਲਨ ਤੋਂ ਘਰ ਪਰਤ ਰਹੇ 2 ਕਿਸਾਨ ਹਾਦਸੇ ਦਾ ਸ਼ਿਕਾਰ ਹੋ ਗਏ
ਜਿਨ੍ਹਾਂ ਚੋਂ ਇਕ ਕਿਸਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜਾ ਕਿਸਾਨ ਗੰਭੀਰ ਜਖ਼ਮੀ ਹੋਇਆ ਹੈ |
ਜਾਣਕਾਰੀ ਮੁਤਾਬਕ ਮ੍ਰਿਤਕ ਕਿਸਾਨ 57 ਸਾਲਾ ਸੁਖਵਿੰਦਰ ਸਿੰਘ ਤੇ ਜਖ਼ਮੀ ਕਿਸਾਨ 27 ਸਾਲਾ ਬਲਜੀਤ ਸਿੰਘ ਆਪਣੀ 10 ਦਿਨਾਂ ਦੀ
ਡਿਊਟੀ ਨਿਭਾਅ ਕੇ ਮੋਟਰਸਾਈਕਲ ਤੇ ਘਰ ਜਾ ਰਹੇ ਸਨ
ਕਿ ਖੰਨਾ ਦੇ ਨੈਸ਼ਨਲ ਹਾਈਵੇ ਭਾਦਲਾ ਫਲਾਈਓਵਰ 'ਤੇ ਵੱਡੇ ਟਰਾਲੇ ਨਾਲ ਟੱਕਰ ਹੋਣ ਕਾਰਨ ਕਿਸਾਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ
ਤੇ ਕਿਸਾਨ ਬਲਜੀਤ ਸਿੰਘ ਜਖਮੀ ਹੋ ਗਿਆ |
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਹਰਵਿੰਦਰ ਸਿੰਘ ਨੇ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |