Farmer Protest | 'ਪੰਜਾਬ 'ਚ ਵੜ ਜੁਲਮ ਢਾਹਿਆ, ਟਰੈਕਟਰ ਭੰਨੇ, ਕਿਸਾਨਾਂ ਨੂੰ ਕੁੱਟ ਖੇਤਾਂ 'ਚ ਸੁੱਟਿਆ'
Farmer Protest | 'ਪੰਜਾਬ 'ਚ ਵੜ ਜੁਲਮ ਢਾਹਿਆ, ਟਰੈਕਟਰ ਭੰਨੇ, ਕਿਸਾਨਾਂ ਨੂੰ ਕੁੱਟ ਖੇਤਾਂ 'ਚ ਸੁੱਟਿਆ'
#Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive
ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਵੱਲੋਂ ਪੰਜਾਬ ਦੀ ਹੱਦ ਅੰਦਰ ਆ ਕੇ ਜੁਲਮ ਢਾਹਿਆ ਗਿਆ। ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਦਵਾਈ ਮਿਲਾ ਦਿੱਤੀ ਗਈ। ਮੈਡੀਕਲ ਸਾਮਾਨ ਵੀ ਲੁੱਟਿਆ ਗਿਆ। ਕਿਸਾਨਾਂ ਨੂੰ ਕੁੱਟ-ਕੁੱਟ ਕੇ ਖੇਤਾਂ ਵਿੱਚ ਸੁੱਟ ਦਿੱਤਾ ਗਿਆ। ਇਹ ਦਾਅਵਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਘਰਾਂ ਤੇ ਵਾਹਨਾਂ 'ਤੇ ਕਾਲੇ ਝੰਡੇ ਲਾਉਣ ਦੀ ਅਪੀਲ ਕੀਤੀ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਬੀਤੀ ਸ਼ਾਮ ਦੋਵਾਂ ਮੰਚਾਂ (ਐਸਕੇਐਮ ਗੈਰ-ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ) ਦੀ ਮੀਟਿੰਗ ਹੋਈ। ਇਹ ਸੁਣ ਕੇ ਹੈਰਾਨੀ ਹੋਈ ਕਿ ਹਰਿਆਣਾ ਪੁਲਿਸ ਤੇ ਅਰਧ ਸੈਨਿਕ ਬਲਾਂ ਨੇ ਪੰਜਾਬ ਦੀ ਹੱਦ ਅੰਦਰ ਆ ਕੇ ਬਰਬਰਤਾ ਕੀਤੀ। ਵਾਹਨਾਂ ਦੀ ਭੰਨ-ਤੋੜ ਕੀਤੀ ਗਈ। ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਵਿੱਚ ਦਵਾਈਆਂ ਮਿਲਾਈਆਂ ਗਈਆਂ ਤੇ ਮੈਡੀਕਲ ਸਾਮਾਨ ਵੀ ਲੁੱਟਿਆ ਗਿਆ।