ਕਿਸਾਨਾਂ ਨੇ ਮਾਨ ਸਰਕਾਰ ਦੀਆਂ ਅਪੀਲਾਂ ਨੂੰ ਕੀਤਾ ਨਜਰਅੰਦਾਜ਼

Continues below advertisement

ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਜਾ ਰਹੀ ਅਪੀਲ ਨੂੰ ਨਜਰਅੰਦਾਜ ਕਰਦੇ ਹੋਏ ਕਿਸਾਨਾਂ ਨੇ ਸੂਬੇ 'ਚ ਝੋਨੇ ਦੀ ਵਾਢੀ ਦੇ ਤੁਰੰਤ ਬਾਦ ਹੀ ਪਰਾਲੀ ਸਾੜਨੀ ਸ਼ੁਰੂ ਕਰ ਦਿੱਤੀ ਹੈ। ਸੂਬੇ 'ਚ ਬੀਤੇ ਕੱਲ ਤੋੰ ਝੋਨੇ ਦੀ ਵਾਢੀ ਸ਼ੁਰੂ ਹੋਏ ਹੈ ਤੇ ਕਿਸਾਨਾਂ ਨੇ ਨਾਲੋੰ ਨਾਲ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਜਿਲੇ ਦੇ ਜੇਠੂਵਾਲ ਨਜਦੀਕ ਜੀਟੀ ਰੋਡ 'ਤੇ ਚਾਰ ਖੇਤਾਂ 'ਚ ਕਿਸਾਨਾਂ ਵੱਲੋੱ ਪਰਾਲੀ ਨੂੰ ਅੱਗ ਲਾਈ ਗਈ ਜਦ ਇਸ ਬਾਰੇ ਇਕ ਕਿਸਾਨ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਡੇ ਕੋਲ ਕੋਈ ਹੋਰ ਹੱਲ ਹੀ ਨਹੀਂ ਹੈ ਜਾਂ ਤਾਂ ਸਰਕਾਰ ਸਾਨੂੰ ਮੁਆਵਜਾ ਦੇਵੇ ਤੇ ਜਾਂ ਫਿਰ ਸਰਕਾਰ ਸਾਰੀ ਪਰਾਲੀ ਭਾਵੇਂ ਮੁਫਤ ਚੁੱਕ ਕੇ ਲੈ ਜਾਵੇ ਪਰ ਅਜਿਹਾ ਨ ਹੋਣ ਦੀ ਸੂਰਤ 'ਚ ਸਾਡੇ ਕੋਲ ਕੋਈ ਚਾਰਾ ਨਹੀਂ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਇਹੀ ਮੰਗ ਕਰ ਰਹੀਆਂ ਹਨ ਕਿ ਸਰਕਾਰ ਪ੍ਰਤੀ ਏਕੜ ਪਰਾਲੀ ਲਈ ਪੰਜ ਤੋੰ ਛੇ ਹਜਾਰ ਰੁਪੈ ਤਕ ਮੁਆਵਜਾ ਦੇਵੇ ਜਾਂ ਸਾਰੀ ਪਰਾਲੀ ਮੁਫਤ ਚੁੱਕ ਲਵੇ। ਕਿਸਾਨਾਂ ਨੇ ਮਾਨ ਸਰਕਾਰ ਦੀ ਅਪੀਲ ਨੂੰ ਮੁਢੋ ਰੱਦ ਕਰ ਦਿੱਤਾ ਹੈ ਤੇ ਆਉਣ ਵਾਲੇ ਦਿਨਾਂ 'ਚ ਜਿਵੇ ਜਿਵੇ ਝੋਨੇ ਦੀ ਵਾਢੀ ਤੇਜ ਹੋਵੇਗੀ, ਕਿਸਾਨਾਂ ਵੱਲੋੰ ਪਰਾਲੀ ਨੂੰ ਅੱਗ ਲਾਈ ਜਾਵੇਗੀ

Continues below advertisement

JOIN US ON

Telegram