Farmers Protest | ਕਿਸਾਨਾਂ ਦੇ ਪੱਖ 'ਚ ਆਈ ਸਿਆਸਤ! ਹੋਣਗੀਆਂ ਕਿਸਾਨਾਂ ਦੀਆਂ ਮੰਗਾਂ ਪੂਰੀਆਂ?

Continues below advertisement

ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ ਨੇ ਅੰਦੋਲਨ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਕਿਸਾਨਾਂ ਦੇ ਆਪ ਮੁਹਾਰੇ ਕਾਫਲੇ ਪੰਜਾਬ-ਹਰਿਆਣਾ ਦੇ ਖਨੌਰੀ ਤੇ ਸ਼ੰਭੂ ਬਾਰਡਰਾਂ ਉਪਰ ਪਹੁੰਚਣ ਲੱਗੇ ਹਨ। ਇਸ ਸਭ ਦੌਰਾਨ ਸੰਯੁਕਤ ਕਿਸਾਨ ਮੋਰਚਾ ਵੱਲੋਂ ਹਮਾਇਤ ਮਿਲਣ ਲੱਗੀ ਹੈ। ਇਸ ਲਈ ਐਸਕੇਐਮ ਦੇ ਵੱਡੇ ਆਗੂ 13 ਦਸੰਬਰ ਨੂੰ ਖਨੌਰੀ ਬਾਰਡਰ ਉੱਤੇ ਪਹੁੰਚਣਗੇ। ਕਿਸਾਨ ਲੀਡਰ ਰਾਕੇਸ਼ ਟਿਕੈਤ ਤੇ ਹਰਿੰਦਰ ਲੱਖੋਵਾਲ ਖਨੌਰੀ ਬਾਰਡਰ ਪਹੁੰਚਣਗੇ ਤੇ ਜਗਜੀਤ ਸਿੰਘ ਡੱਲ਼ੇਵਾਲ ਨਾਲ ਗੱਲਬਾਤ ਕਰਨਗੇ। 

ਉਧਰ, ਸਿਆਸੀ ਧਿਰਾਂ ਦੇ ਲੀਡਰ ਵੀ ਕਿਸਾਨਾਂ ਨਾਲ ਡਟ ਗਏ ਹਨ। ਵਿਰਸਾ ਸਿੰਘ ਵਲਟੋਹਾ ਨੇ ਡੱਲੇਵਾਲ ਦੀ ਹਾਲਤ ਦਾ ਹਵਾਲਾ ਦਿੰਦਿਆਂ ਸਰਕਾਰਾਂ ਨੂੰ ਕੋਸਿਆ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰੀ ਰਵੱਈਏ ਉਪਰ ਸਵਾਲ ਉਠਾਏ ਹਨ। ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਨੇ ਵੀ ਹਾਅ ਦਾ ਨਾਅਰਾ ਮਾਰਿਆ ਹੈ। 

Continues below advertisement

JOIN US ON

Telegram