Fazilka | ਲੋਹੇ ਦੀਆਂ ਜੰਜ਼ੀਰਾਂ 'ਚ ਬੰਨ੍ਹੀ ਮਾਸੂਮ ਜ਼ਿੰਦਗੀ- ਫਾਜ਼ਿਲਕਾ ਪ੍ਰਸ਼ਾਸਨ ਨੇ ਕੀਤਾ ਰੈਸਕਿਊ
Fazilka | ਲੋਹੇ ਦੀਆਂ ਜੰਜ਼ੀਰਾਂ 'ਚ ਬੰਨ੍ਹੀ ਮਾਸੂਮ ਜ਼ਿੰਦਗੀ- ਫਾਜ਼ਿਲਕਾ ਪ੍ਰਸ਼ਾਸਨ ਨੇ ਕੀਤਾ ਰੈਸਕਿਊ
ਫਾਜ਼ਿਲਕਾ : ਲੋਹੇ ਦੀਆਂ ਜੰਜ਼ੀਰਾਂ 'ਚ ਬੰਨ੍ਹੀ ਮਾਸੂਮ ਦੀ ਜਾਨ
14 ਸਾਲਾ ਬੱਚਾ ਘਰ 'ਚ ਜੰਜ਼ੀਰਾਂ ਨਾਲ ਬੰਨਿਆ
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਬੱਚਾ
ਲੋਹੇ ਦੀਆਂ ਜੰਜ਼ੀਰਾਂ 'ਚ ਬੰਨ੍ਹੀ ਮਾਸੂਮ ਜ਼ਿੰਦਗੀ
ਤਸਵੀਰਾਂ ਫਾਜ਼ਿਲਕਾ ਦੇ ਪਿੰਡ ਬੂੜਵਾਲਾ ਦੀਆਂ ਹਨ
ਜਿਥੇ ਇੱਕ ਪਰਿਵਾਰ ਨੇ ਆਪਣੇ 14 ਸਾਲਾ ਬੱਚੇ ਨੂੰ ਜੰਜ਼ੀਰਾਂ ਨਾਲ ਬੰਨ੍ਹ ਕੇ ਰੱਖਿਆ ਹੋਇਆ ਹੈ
ਪਰਿਵਾਰ ਦਾ ਕਹਿਣਾ ਹੈ ਕਿ ਜਦੋਂ ਜ਼ੰਜੀਰਾਂ ਖੋਲ੍ਹੀਆਂ ਜਾਂਦੀਆਂ ਹਨ ਤਾਂ ਬੱਚਾ ਦੂਜਿਆਂ ਨੂੰ ਹੀ ਨਹੀਂ ਬਲਕਿ
ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ | ਜਿਸ ਕਾਰਨ ਉਹ ਬੱਚੇ ਨੂੰ ਬੰਨ੍ਹ ਕੇ ਰੱਖਣ ਲਈ ਮਜ਼ਬੂਰ ਹਨ |
ਹਾਲਾਂਕਿ ਇਸ ਬਾਰੇ ਪਤਾ ਲੱਗਣ 'ਤੇ ਪੁਲਿਸ ਅਤੇ ਚਾਈਲਡ ਵੈਲਫੇਅਰ ਸੋਸਾਇਟੀ ਦੀ ਟੀਮ ਮੌਕੇ 'ਤੇ ਪਹੁੰਚੀ|
ਜਿਨ੍ਹਾਂ ਵਲੋਂ ਬੱਚੇ ਨੂੰ ਰੈਸਕਿਊ ਕਰਕੇ ਡੀਸੀ ਦਫ਼ਤਰ ਲਿਜਾਇਆ ਗਿਆ |ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਰਿਵਾਰ ਤੇ ਬੱਚੇ ਦੀ ਪੂਰੀ ਮਦਦ ਕਰਨਗੇ |