ਟੈਂਡਰ ਘੁਟਾਲੇ 'ਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਮੱਛਰਾਂ ਤੋਂ ਪਰੇਸ਼ਾਨ
Continues below advertisement
ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਜੀਲੈਂਸ ਦਫ਼ਤਰ 'ਚ ਮੱਛਰਾਂ ਤੋਂ ਬੇਹੱਦ ਪ੍ਰੇਸ਼ਾਨ ਹਨ। ਦੱਸਿਆ ਜਾ ਰਿਹਾ ਹੈ ਕਿ ਚਾਰ ਦਿਨ ਤੋਂ ਮੰਤਰੀ ਕਾਫੀ ਪਰੇਸ਼ਾਨ ਸਨ ਅਤੇ ਉਨ੍ਹਾਂ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਦੇ ਕਹਿਣ 'ਤੇ ਦਫਤਰ ਦੇ ਅੰਦਰ ਅਤੇ ਆਲੇ-ਦੁਆਲੇ ਫਾਗਿੰਗ ਕਰਵਾਈ ਗਈ। ਦਫ਼ਤਰ ਦੇ ਆਲੇ-ਦੁਆਲੇ ਮੱਛਰ ਭਜਾਉਣ ਵਾਲੀ ਸਪਰੇਅ ਵੀ ਕੀਤੀ ਗਈ।
ਦੱਸ ਦੇਈਏ ਕਿ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 22 ਅਗਸਤ ਦੀ ਰਾਤ ਨੂੰ ਇੱਕ ਸੈਲੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਉਹ ਵਿਜੀਲੈਂਸ ਦੇ ਰਿਮਾਂਡ 'ਤੇ ਹੈ। ਚਾਰ ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਇੱਕ ਵਾਰ ਫਿਰ ਦੋ ਦਿਨ ਦਾ ਪੁਲਿਸ ਰਿਮਾਂਡ ਵਧਾ ਦਿੱਤਾ ਗਿਆ ਹੈ। ਚਾਰ ਦਿਨਾਂ ਤੋਂ ਮੱਛਰਾਂ ਤੋਂ ਪ੍ਰੇਸ਼ਾਨ ਸਾਬਕਾ ਮੰਤਰੀ ਪਿਛਲੇ ਕਮਰੇ ਵਿੱਚ ਬੈਠੇ ਸੀ।
Continues below advertisement
Tags :
Mosquitoes PunjabGovernment PunjabNews CMBhagwantMann FormerMinisterBharatBhushanAshu Tenderscam AAPGovernment Transporttenderscam