ਗੁਰਪਤਵੰਤ ਪੰਨੂ ਨੇ ਹੁਣ ਅਸਾਮ ਦੇ ਸੀਐਮ ਨੂੰ ਦਿੱਤੀ ਧਮਕੀ

Continues below advertisement

ਗੁਰਪਤਵੰਤ ਪੰਨੂ ਨੇ ਹੁਣ ਅਸਾਮ ਦੇ ਸੀਐਮ ਨੂੰ ਦਿੱਤੀ ਧਮਕੀ

#sikhsforjustice #GurpatwantPannu #CM #Assam #deaththreat

ਪਾਬੰਦੀਸ਼ੁਦਾ ਸੰਗਠਨ ਸਿੱਖਜ਼ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂ ਨੇ ਹੁਣ ਅਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਨੂੰ ਧਮਕੀ ਦਿੱਤੀ ਹੈ। ਅਸਾਮ ਦੇ ਡੀਜੀਪੀ ਗਿਆਨੇਂਦਰ ਪ੍ਰਤਾਪ ਸਿੰਘ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ |

ਡੀਜੀਪੀ ਗਿਆਨੇਂਦਰ ਨੇ ਦਸਿਆ ਹੈ ਕਿ ਕੁਝ ਪੱਤਰਕਾਰਾਂ ਨੂੰ ਭੇਜੇ ਗਏ ਇੱਕ ਕਥਿਤ ਆਡੀਓ ਕਲਿਪ ਵਿੱਚ ਸਿੱਖਜ਼ ਫਾਰ ਜਸਟਿਸ ਦੇ ਸੰਸਥਾਪਕ ਗੁਰਪਤਵੰਤ ਸਿੰਘ ਪੰਨੂ ਵੱਲੋਂ ਸਰਮਾ ਨੂੰ ਧਮਕੀ ਦਿੰਦਿਆਂ ਸੁਣਿਆ ਗਿਆ। ਫੋਨ ਕਰਨ ਵਾਲਾ ਇਹ ਦਾਅਵਾ ਕਰਦਾ ਹੈ ਕਿ ਅਸਾਮ ਦੀ ਜੇਲ੍ਹ ਵਿੱਚ ਸਿੱਖਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਸ ਨੇ CM ਸਰਮਾ ਨੂੰ ਉਨ੍ਹਾਂ ਇੱਥੋਂ ਰਿਹਾਅ ਕਰਨ ਲਈ ਕਿਹਾ।ਡੀਜੀਪੀ ਨੇ ਦਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ‘ਵੱਖ ਵੱਖ ਧਾਰਾਵਾਂ ਹੇਠ ਪੰਨੂ ਖ਼ਿਲਾਫ਼ ਐਸਟੀਐਫ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਸੁਰੱਖਿਆ ਦੇ ਮੱਦੇਨਜ਼ਰ ਅਮਲੇ ਨੂੰ ਚੌਕਸ ਕੀਤਾ ਗਿਆ ਹੈ। ਇੰਜ ਹੀ ਕੇਂਦਰੀ ਏਜੰਸੀਆਂ ਦੇ ਧਿਆਨ ਵਿੱਚ ਵੀ ਲਿਆ ਦਿੱਤਾ ਹੈ।

ਦੱਸ ਦਈਏ ਕਿ ਪੰਨੂ ਨੂੰ ਸਰਕਾਰ ਨੇ ਅਤਿਵਾਦੀ ਐਲਾਨਿਆ ਹੋਇਆ ਹੈ। ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਦੇ ਅੱਠ ਸਾਥੀਆਂ ਨੂੰ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ। 19 ਮਾਰਚ ਤੋਂ ਜੇਲ੍ਹ ਵਿੱਚ ਉੱਚ ਪੱਧਰ ਦੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਇਸ ਕਰਕੇ ਪੰਜਾਬ ਤੇ ਵਿਦੇਸ਼ਾਂ ਅੰਦਰ ਮਾਹੌਲ ਕਾਫੀ ਗਰਮਾਇਆ ਹੋਇਆ ਹੈ।

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram