ਹਰਿਆਣਾ ਦੇ ਚੀਫ ਸੈਕਟਰੀ ਨੂੰ ਅਦਾਲਤ ਦੀ ਹੁਕਮ ਅਦੁਲੀ ਦਾ ਨੋਟਿਸ
ਹਰਿਆਣਾ ਦੇ ਚੀਫ ਸੈਕਟਰੀ ਨੂੰ ਅਦਾਲਤ ਦੀ ਹੁਕਮ ਅਦੁਲੀ ਦਾ ਨੋਟਿਸ
ਸ਼ੰਭੂ ਬਾਰਡਰ ਨਾ ਖੋਲਣ ਕਾਰਨ ਹੋਇਆ ਨੋਟਿਸ ਜਾਰੀ
ਵਕੀਲ ਉਦੇਪ੍ਰਤਾਪ ਨੇ ਕੀਤਾ ਨੋਟਿਸ ਜਾਰੀ
ਹਾਈਕੋਰਟ ਨੇ 1 ਹਫ਼ਤੇ ਅੰਦਰ ਸ਼ੰਬੂ ਬਾਰਡਰ ਖੋਲਣ ਦੇ ਕੀਤੇ ਸੀ ਹੁਕਮ
ਚੰਡੀਗੜ (ਅਸ਼ਰਫ਼ ਢੁੱਡੀ)
ਹਰਿਆਣਾ ਦੇ ਚੀਫ ਸੈਕਟਰੀ ਟੀਵੀਐਸਐਨ ਪਰਸ਼ਾਦ ਨੂੰ ਮਾਨਯੋਗ ਅਦਾਲਤ ਦੀ ਹੁਕਮ ਅਦੁਲੀ ਦਾ ਨੋਟਿਸ ਭੇਜਿਆ ਗਿਆ ਹੈ । ਇਹ ਨੋਟਿਸ ਵਕੀਲ ਉਦੇ ਪ੍ਰਤਾਪ ਸਿੰਘ ਵਲੋ ਭੇਜਿਆ ਗਿਆ ਹੈ । ਮਾਨਯੋਗ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਇਕ ਹਫਤੇ ਅੰਦਰ ਸ਼ੰਬੂ ਬਾਰਡਰ ਤੇ ਕੀਤੀ ਗਈ ਬੈਰੀਕੇਡਿੰਗ ਖੋਲ ਕੇ ਨੈਸ਼ਨਲ ਹਾਈਵੇ ਚਾਲੂ ਕਰਨ ਦਾ ਹੁਕਮ ਦਿਤਾ ਗਿਆ ਸੀ । ਪਰ ਇਕ ਹਫਤਾ ਬੀਤ ਜਾਣ ਦੇ ਬਾਦ ਵੀ ਸ਼ੰਬੂ ਬਾਰਡਰ ਤੇ ਹਾਈਵੇ ਨਹੀ ਖੋਲਿਆ ਗਿਆ ।
ਵਕੀਲ ਉਦੇਪਰਤਾਪ ਨੇ ਨੋਟਿਸ ਵਿਚ ਲਿਖਿਆ ਹੈ ਕਿ 15 ਦਿਨ ਦੇ ਅੰਦਰ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਕੰਮ ਕਰਨ ਨਹੀਂ ਤਾਂ ਅਦਾਲਤ ਦੇ ਅਪਮਾਨ ਦਾ ਕੇਸ ਦਰਜ ਕੀਤਾ ਜਾਏਗਾ। 10 ਜੁਲਾਈ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਸ਼ੰਭੂ ਬਾਰਡਰ ਖੋਲਣ ਦਾ ਹੁਕਮ ਦਿਤਾ ਸੀ । ਨੋਟਿਸ ਮਿਲਣ ਦੇ 15 ਦਿਨ ਦੇ ਅੰਦਰ ਅੰਦਰ ਕਾਰਵਾਈ ਨਹੀਂ ਕੀਤੀ ਗਈ ਤਾਂ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਕੇਸ ਦਰਜ ਕਰਵਾਇਆ ਜਾਏਗਾ।