NSA on Farmers | ਕਿਸਾਨ ਲੀਡਰਾਂ ਦੇ ਹੋਣਗੇ ਖਾਤੇ ਸੀਲ ਤੇ ਜਾਇਦਾਦ ਜ਼ਬਤ,NSA ਤਹਿਤ ਕਾਰਵਾਈ ਸ਼ੁਰੂ !
NSA on Farmers | ਕਿਸਾਨ ਲੀਡਰਾਂ ਦੇ ਹੋਣਗੇ ਖਾਤੇ ਸੀਲ ਤੇ ਜਾਇਦਾਦ ਜ਼ਬਤ,NSA ਤਹਿਤ ਕਾਰਵਾਈ ਸ਼ੁਰੂ !
#Haryana #NSA #SKM #Blackday #Farmerprotest2024 #MSP #KissanProtest #Shambhuborder #teargas #ShubhKaranSingh #Khanauriborder #piyushgoyal #Farmers #Balbirsinghrajewal #Darshanpal #Jogindersinghugrahna #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #abpsanjha #ABPNews #abplive
ਕਿਸਾਨ ਜਥੇਬੰਦੀਆਂ ਦੇ ਮੁਖੀਆਂ ਅਤੇ ਅੰਦੋਲਨਕਾਰੀਆਂ ਦੇ ਵਿਰੁੱਧ NSA ਦੇ ਤਹਿਤ ਕਾਰਵਾਈ ਸ਼ੁਰੂ ਇਹ ਜਾਣਕਾਰੀ ਅੰਬਾਲਾ ਪੁਲਿਸ ਨੇ ਦਿੱਤੀ ਹੈ, ਕਿਹਾ ਗਿਆ ਹੈ 13 ਫਰਵਰੀ 2024 ਤੋਂ ਕਿਸਾਨ ਜਥੰਬੇਦੀਆਂ ਵੱਲੋਂ ਬੈਰੀਕੇਡ ਤੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਰਕਾਰੀ ਅਤੇ ਪ੍ਰਾਈਵੇਟ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ, ਅੰਦਲੋਨ ਕਰਕੇ 30 ਪੁਲਿਸ ਮੁਲਾਜ਼ਮਾਂ ਨੂੰ ਸੱਟਾਂ ਵੱਜੀਆਂ ਹਨ, ਅੰਦੋਲਨ ਦੇ ਕਈ ਲੀਡਰ ਕਾਨੂੰਨ ਵਿਵਸਥਾ ਨੂੰ ਵਿਗਾੜਣ ਦਾ ਕੰਮ ਕਰ ਰਹੇ ਹਨ, ਇਸ ਲਈ ਨੈਸ਼ਨਲ ਸਿਕਿਓਰਿਟੀ ਐਕਟ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ, ਨੈਸ਼ਨਲ ਸਿਕਿਓਰਿਟੀ ਐਕਟ ਹੁੰਦਾ ਕੀ ਹੈ, ਸਤੰਬਰ 1980 ‘ਚ ਪਾਰਲੀਮੈਂਟ ‘ਚ ਪਾਸ ਹੋਇਆ NSA ,ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਦੇ ਅਧਾਰ ‘ਤੇ ਹੁੰਦੀ ਨਜ਼ਰਬੰਦੀ,NSA ਤਹਿਤ ਨਜ਼ਰਬੰਦੀ ‘ਚ 12 ਮਹੀਨੇ ਰੱਖਿਆ ਜਾ ਸਕਦਾ ,ਇਲਜ਼ਾਮ ਸਾਬਿਤ ਕਰਨ ਲਈ ਸੂਬਤ ਮਿਲਣ ‘ਤੇ ਨਜ਼ਰਬੰਦੀ ਵੱਧ ਜਾਂਦੀ,ਹਿਰਾਸਤ ‘ਚ ਲੈਣ ਬਾਅਦ ਮੁਲਜ਼ਮ ਦੀ ਅਦਾਲਤੀ ਪੇਸ਼ੀ ਜ਼ਰੂਰੀ ਨਹੀ,ਜੇਕਰ ਲੋੜੀਂਦੇ ਸਬੂਤ ਹੋਣ ਤਾਂ ਜਦੋਂ ਤੱਕ ਚਾਹੇ ਸਰਕਾਰ ਨਜ਼ਰਬੰਦੀ ‘ਚ ਰੱਖ ਸਕਦੀ ,NSA ਲੱਗਣ ‘ਤੇ ਨਜ਼ਰਬੰਦੀ ਤੋਂ ਛੁੱਟੀ ਵੀ ਨਹੀਂ ਮਿਲ ਸਕਦੀ,ਇਹੀ ਨਹੀਂ ਅੰਬਾਲਾ ਪੁਲਿਸ ਨੇ ਕਿਹਾ ਕਿ ਧਰਨੇ ਦੌਰਾਨ ਸਰਕਾਰੀ ਜਾਇਦਾਦ ਨੂੰ ਹੋਏ ਨੁਕਸਾਨ ਦੀ ਭਰਪਾਈ ਅੰਦੋਲਨਕਾਰੀ ਕਿਸਾਨ ਆਗੂਆਂ ਵੱਲੋਂ ਹੀ ਕੀਤੀ ਜਾਵੇਗੀ। ਇਸ ਲਈ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾ ਰਹੀਆਂ ਹਨ ਤੇ ਬੈਂਕ ਖਾਤੇ ਜ਼ਬਤ ਕੀਤੇ ਜਾ ਰਹੇ ਹਨ।ਕਿਸਾਨ ਅੰਦੋਲਨ ਦਾ ਅੱਜ 11ਵਾਂ ਦਿਨ ਹੈ। ਕਿਸਾਨ-ਮਜ਼ਦੂਰ ਮੋਰਚਾ (ਕੇਐਮਐਮ) ਅੱਜ ਦਿੱਲੀ ਮਾਰਚ ਬਾਰੇ ਫੈਸਲਾ ਲਵੇਗਾ। 21 ਫਰਵਰੀ ਨੂੰ ਖਨੌਰੀ ਸਰਹੱਦ 'ਤੇ ਨੌਜਵਾਨ ਸ਼ੁਭਕਰਨ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਮਾਰਚ ਰੋਕ ਦਿੱਤਾ ਸੀ।